ਮੰਦਸੌਰ—ਕਹਿੰਦੇ ਹਨ ਕਿ ਔਰਤ ਦੀ ਜ਼ਿੰਦਗੀ 'ਚੋਂ ਸੰਘਰਸ਼ ਕਦੀ ਵੀ ਖਤਮ ਨਹੀਂ ਹੁੰਦਾ। ਅਜਿਹੀ ਹੀ ਸੰਘਰਸ਼ਭਰੀ ਜ਼ਿੰਦਗੀ ਦੀ ਮਿਸਾਲ ਬਣੀ ਹੈ ਮੱਧ ਪ੍ਰਦੇਸ਼ ਦੀ 45 ਸਾਲਾਂ ਮੈਨਾ ਸੋਲੰਕੀ, ਜਿਸ ਨੇ ਟਾਇਰਾਂ ਨੂੰ ਪੈਂਚਰ ਲਗਾ ਕੇ ਘਰ ਦਾ ਗੁਜਾਰਾ ਤਾਂ ਚਲਾਇਆ ਪਰ ਨਾਲ ਹੀ ਆਪਣੀਆਂ 3 ਧੀਆਂ ਨੂੰ ਪੜ੍ਹਾਈ ਵੀ ਕਰਵਾਈ।
ਦਰਅਸਲ ਮੰਦਸੌਰ ਦੀ ਰਹਿਣ ਵਾਲੀ ਮੈਨਾ ਸੋਲੰਕੀ ਦੇ ਮਾਤਾ-ਪਿਤਾ ਟਾਇਰਾਂ ਨੂੰ ਪੈਂਚਰ ਲਾਉਣ ਦਾ ਕੰਮ ਕਰਦੇ ਸੀ। ਜਦੋਂ ਮੈਨਾ ਦੇ ਪਿਤਾ ਦੀ ਮੌਤ ਹੋ ਗਈ ਤਾਂ ਉਸ ਨੇ ਆਪਣੀ ਮਾਂ ਨਾਲ ਇਸ ਕੰਮ 'ਚ ਮਦਦ ਕਰਨੀ ਸ਼ੁਰੂ ਕਰ ਦਿੱਤੀ ਪਰ ਕੁਝ ਸਮੇਂ ਬਾਅਦ ਹੀ ਮੈਨਾ ਦੇ ਪਤੀ ਦੀ ਵੀ ਮੌਤ ਹੋਣ ਕਾਰਨ ਦੁੱਖਾਂ ਦਾ ਪਹਾੜਾਂ ਉਸ ਦੇ ਸਿਰ ਟੁੱਟ ਗਿਆ ਪਰ ਮੈਨਾ ਸੋਲੰਕੀ ਨੇ ਹੌਸਲਾ ਨੇ ਨਹੀਂ ਹਾਰਿਆਂ ਅਤੇ ਉਸ ਨੇ ਰੋਜ਼ੀ-ਰੋਟੀ ਲਈ ਦਿਨ-ਰਾਤ ਟਾਇਰਾਂ ਨੂੰ ਪੈਂਚਰ ਲਾਉਣ ਦੇ ਕੰਮ 'ਚ ਜੁੱਟ ਗਈ। ਮੈਨਾ ਨੇ ਦੱਸਿਆ ਕਿ ਉਸ ਨੇ ਘਰੇਲੂ ਪਹਿਰਾਵਾ ਛੱਡ ਕੇ ਪੈਟ-ਸ਼ਰਟ ਪਹਿਨਣੀ ਸ਼ੁਰੂ ਕਰ ਦਿੱਤੀ ਅਤੇ ਕਦੀ ਵੀ ਇਹ ਨਹੀਂ ਸੋਚਿਆ ਸੀ ਕਿ ਮੈਂ ਇਕ ਔਰਤ ਹਾਂ। ਮੈਂ ਆਪਣੇ ਜੀਵਨ 'ਚ ਮਿਹਨਤ ਨਾਲ ਕੰਮ ਕਰਦੀ ਰਹੀ ਅਤੇ ਆਪਣੀਆਂ 3 ਧੀਆਂ ਨੂੰ ਪੜ੍ਹਾਈ ਕਰਵਾਈ, ਜਿਨ੍ਹਾਂ 'ਚੋਂ 2 ਦਾ ਵਿਆਹ ਵੀ ਕਰ ਦਿੱਤਾ। ਇੱਥੇ ਦੱਸਿਆ ਜਾਂਦਾ ਹੈ ਕਿ ਮੈਨਾ ਸੋਲੰਕੀ ਪਿਛਲੇ 20-25 ਸਾਲਾਂ ਤੋਂ ਕੰਮ ਕਰ ਰਹੀ ਹੈ ਪਰ ਹੁਣ ਉਸਦੀ ਤਬੀਅਤ ਵਿਗੜਨ ਲੱਗੀ ਹੈ। ਉਸ ਦੇ ਪਿੰਡ 'ਚੋ ਹੀ ਰਹਿਣ ਵਾਲੇ ਇਕ ਸ਼ਖਸ ਵਿਨੋਦ ਕੁਮਾਰ ਯਾਦਵ ਨੇ ਦੱਸਿਆ ਹੈ ਕਿ ਇਹ ਔਰਤ ਅਸਲੀਅਤ 'ਚ ਮਿਹਨਤੀ ਹੈ ਅਤੇ ਸਰਕਾਰ ਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਪੂਰੀ ਦੁਨੀਆਂ 'ਚ ਅੱਜ ਭਾਵ 8 ਮਾਰਚ ਨੂੰ ਅੰਤਰਾਰਾਸ਼ਟਰੀ ਮਹਿਲਾ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਰਾਸਟਰਪਤੀ ਰਾਮਨਾਥ ਕੋਵਿੰਦ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਹਿਲਾ ਦਿਵਸ' ਦੇ ਮੌਕੇ 'ਤੇ ਔਰਤਾਂ ਨੂੰ ਵਧਾਈ ਦਿੱਤੀ।
PM ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ 7 ਔਰਤਾਂ ਸੁਣਾਉਣਗੀਆਂ ਪ੍ਰੇਰਣਾ ਭਰੀ 'ਦਾਸਤਾਨ'
NEXT STORY