ਜੈਪੁਰ-ਰਾਜਸਥਾਨ 'ਚ ਸ਼ਨੀਵਾਰ ਨੂੰ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ, ਜਿਸ ਕਾਰਨ ਹੁਣ ਸੂਬੇ 'ਚ ਮ੍ਰਿਤਕਾਂ ਦੀ ਗਿਣਤੀ 185 ਤੱਕ ਪਹੁੰਚ ਗਈ ਹੈ। ਇਸ ਦੇ ਨਾਲ 49 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਸੂਬੇ 'ਚ ਪੀੜਤ ਮਾਮਲਿਆਂ ਦੀ ਗਿਣਤੀ 8414 ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਸੂਬੇ 'ਚ ਕੋਰੋਨਾ ਵਾਇਰਸ ਨਾਲ ਅੱਜ ਭਾਵ ਸ਼ਨੀਵਾਰ ਨੂੰ ਜੈਪੁਰ 'ਚ ਇਕ ਮੌਤ ਹੋਈ ਹੈ।

ਇਹ ਵੀ ਦੱਸਿਆ ਜਾਂਦਾ ਹੈ ਕਿ ਸਿਰਫ ਜੈਪੁਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 89 ਤੱਕ ਪਹੁੰਚ ਗਿਆ ਹੈ ਜਦਕਿ ਜੋਧਪੁਰ 'ਚ 17 ਅਤੇ ਕੋਟਾ 'ਚ 16 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੋਰ ਸੂਬਿਆਂ ਦੇ 8 ਮਰੀਜ਼ਾਂ ਦੀ ਵੀ ਇੱਥੇ ਮੌਤ ਹੋਈ ਹੈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਮਰੀਜ਼ ਕਿਸੇ ਨਾ ਕਿਸੇ ਹੋਰ ਗੰਭੀਰ ਬੀਮਾਰੀਆਂ ਨਾਲ ਵੀ ਪੀੜਤ ਸੀ। ਇਸ ਦੇ ਨਾਲ ਸ਼ਨੀਵਾਰ ਸਵੇਰ 10.30 ਵਜੇ ਤੱਕ ਸੂਬੇ 'ਚ 49 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਕੋਟਾ, ਚੁਰੂ ਅਤੇ ਉਦੈਪੁਰ 'ਚ 8-8, ਬਾੜਮੇਰ 'ਚ 4, ਭੀਲਵਾੜਾ, ਧੌਲਪੁਰ, ਝਾਲਾਵਾੜਾ ਅਤੇ ਕਰੌਲੀ 'ਚ 3-3, ਜੈਪੁਰ, ਝੁੰਝੁਨੂ ਅਤੇ ਭਰਤਪੁਰ 'ਚ 2-2 ਨਵੇਂ ਮਾਮਲੇ ਸ਼ਾਮਲ ਹਨ।
ਸੂਬੇ 'ਚ ਹੁਣ ਤੱਕ 8414 ਲੋਕਾਂ 'ਚ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਕੁੱਲ ਮਾਮਲਿਆਂ 'ਚ 2 ਇਟਲੀ ਦੇ ਨਾਗਰਿਕਾਂ ਦੇ ਨਾਲ-ਨਾਲ 61 ਉਹ ਲੋਕ ਵੀ ਸ਼ਾਮਲ ਹਨ ਜੋ ਈਰਾਨ ਤੋਂ ਵਾਪਸ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਕੇਂਦਰਾਂ 'ਚ ਰੁਕ ਗਏ ਸੀ। ਸੂਬੇ ਭਰ 'ਚ 22 ਮਾਰਚ ਤੋਂ ਲਾਕਡਾਊਨ ਹੈ ਅਤੇ ਕਈ ਖੇਤਰਾਂ 'ਚ ਕਰਫਿਊ ਵੀ ਲੱਗਾ ਹੋਇਆ ਹੈ।
SC 'ਚ ਉੱਠੀ ਮੰਗ- ਦੇਸ਼ ਦਾ ਨਾਂ ਬਦਲ ਕੇ 'ਭਾਰਤ' ਕਰੋ, 'ਇੰਡੀਆ' ਕਹਿਣਾ ਅੰਗਰੇਜ਼ਾਂ ਦੀ ਗੁਲਾਮੀ ਵਾਂਗ
NEXT STORY