ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 43.29 ਲੱਖ ਖੁਰਾਕਾਂ ਦਿੱਤੇ ਜਾਣ ਦੇ ਨਾਲ ਹੀ ਦੇਸ਼ 'ਚ ਕੋਰੋਨਾ ਰੋਕੂ ਟੀਕੇ ਦੀਆਂ 50 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕੀਤਾ,''ਕੋਰੋਨਾ ਵਾਇਰਸ ਨਾਲ ਲੜਾਈ 'ਚ ਭਾਰਤ ਨੇ ਪ੍ਰਾਪਤ ਕੀਤੀ ਇਤਿਹਾਸਕ ਉਪਲੱਬਧੀ, ਦੇਸ਼ ਨੇ ਟੀਕਾਕਰਨ 'ਚ 50 ਕਰੋੜ ਦੇ ਅੰਕੜੇ ਨੂੰ ਪਾਰ ਕੀਤਾ।'' ਉਨ੍ਹਾਂ ਨੇ ਟੀਕਾਕਰਨ ਮੁਹਿੰਮ ਦੀ ਗਤੀ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਭਾਰਤ ਨੂੰ 10 ਕਰੋੜ ਦਾ ਅੰਕੜਾ ਛੂਹਣ 'ਚ 85 ਦਿਨ ਲੱਗੇ। ਉੱਥੇ ਹੀ 45 ਦਿਨਾਂ 'ਚ 20 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਏ, ਜਦੋਂ ਕਿ 29 ਦਿਨ ਬਾਅਦ 30 ਕਰੋੜ ਦੇ ਅੰਕੜੇ 'ਤੇ ਪਹੁੰਚ ਗਏ। ਉੱਥੇ ਹੀ 24 ਦਿਨਾਂ ਬਾਅਦ 40 ਕਰੋੜ ਅਤੇ 20 ਦਿਨਾਂ ਬਾਅਦ 50 ਕਰੋੜ ਲੋਕਾਂ ਦਾ ਟੀਕਾਕਰਨ ਹੋਇਆ।
ਸਿਹਤ ਮੰਤਰਾਲਾ ਨੇ ਕਿਹਾ,''ਇਹ ਇਕ ਮਹੱਤਵਪੂਰਨ ਉਪਲੱਬਧੀ ਹੈ। ਅੱਜ ਦੇਸ਼ ਨੇ 50 ਕਰੋੜ ਟੀਕਾਕਰਨ ਦਾ ਅੰਕੜਾ ਪਾਰ ਕਰ ਲਿਆ ਹੈ।'' ਸ਼ਾਮ 7 ਵਜੇ ਤੱਕ ਦੀ ਅੰਤਿਮ ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ 43.29 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ। ਮੰਤਰਾਲਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ 18-44 ਉਮਰ ਸਮੂਹ 'ਚ 22,93,781 ਲੋਕਾਂ ਨੂੰ ਪਹਿਲੀ ਖੁਰਾਕ, ਜਦੋਂ ਕਿ 4,32,281 ਨੂੰ ਦੂਜੀ ਖੁਰਾਕ ਦਿੱਤੀ ਗਈ। ਹੁਣ ਤੱਕ ਇਸ ਉਮਰ ਸਮੂਹ 'ਚ 17,23,20,394 ਲੋਕਾਂ ਨੂੰ ਪਹਿਲੀ ਖੁਰਾਕ ਅਤੇ 1,12,56,317 ਲੋਕਾਂ ਨੂੰ ਦੂਜੀ ਖੁਰਾਕ ਲੱਗ ਚੁਕੀ ਹੈ। ਮੰਤਰਾਲਾ ਨੇ ਦੱਸਿਆ ਕਿ 5 ਸੂਬਿਆਂ- ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ 'ਚ 18-44 ਉਮਰ ਸਮੂਹ 'ਚ ਇਕ ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ। ਅਸਥਾਈ ਰਿਪੋਰਟ ਅਨੁਸਾਰ ਟੀਕਾਕਰਨ ਮੁਹਿੰਮ ਦੇ 203ਵੇਂ ਦਿਨ (6 ਅਗਸਤ) ਨੂੰ ਕੁੱਲ 43,29,673 ਖੁਰਾਕਾਂ ਦਿੱਤੀਆਂ ਗਈਆਂ। ਇਨ੍ਹਾਂ 'ਚੋਂ 32,10,613 ਨੂੰ ਪਹਿਲੀ ਖੁਰਾਕ ਅਤੇ 11,19,060 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸ਼ੌਕ ਦਾ ਕੋਈ ਮੁੱਲ ਨਹੀਂ, ਲੁਧਿਆਣਾ ਦੇ ਸ਼ਖ਼ਸ ਨੇ 16 ਲੱਖ ’ਚ ਖ਼ਰੀਦਿਆ ਬਲਦ ‘ਯੋਧਾ’
NEXT STORY