ਨਵੀਂ ਦਿੱਲੀ— ਨੇਪਾਲ ਤੋਂ ਆ ਰਹੀਆਂ ਕੁੜੀਆਂ ਦੀ ਸਮੱਗਲਿੰਗ ਦੇ ਅੰਕੜਿਆਂ ਨੇ ਪੁਲਸ ਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਗੈਰ-ਸਰਕਾਰੀ ਸੰਗਠਨਾਂ ਅਤੇ ਮਨੁੱਖੀ ਅਧਿਕਾਰ ਵਰਕਰਾਂ ਦਾ ਕਹਿਣਾ ਹੈ ਕਿ ਨੇਪਾਲ ਤੋਂ ਰੋਜ਼ਾਨਾ ਲਗਭਗ 50 ਕੁੜੀਆਂ ਸਮੱਗਲ ਕਰ ਕੇ ਭਾਰਤ ਲਿਆਂਦੀਆਂ ਜਾਂਦੀਆਂ ਹਨ। ਇਥੋਂ ਇਨ੍ਹਾਂ ਕੁੜੀਆਂ ਨੂੰ ਖਾੜੀ ਦੇ ਦੇਸ਼ਾਂ 'ਚ ਭੇਜਿਆ ਜਾਂਦਾ ਹੈ। 2015 'ਚ ਆਏ ਭੂਚਾਲ ਪਿੱਛੋਂ ਨੇਪਾਲ ਤੋਂ ਔਰਤਾਂ ਦੀ ਸਮੱਗਲਿੰਗ ਵਧੀ ਹੈ। ਦਿੱਲੀ ਪੁਲਸ ਸਮੇਤ ਹੋਰਨਾਂ ਏਜੰਸੀਆਂ ਦੀ ਰਿਪੋਰਟ ਮੁਤਾਬਕ ਇਸ ਪੂਰੇ ਧੰਦੇ 'ਚ ਦਿੱਲੀ ਇਕ ਉਹ ਕੇਂਦਰ ਬਣ ਗਿਆ ਹੈ ਜਿਥੇ ਨੇਪਾਲ ਤੋਂ ਲਿਆਂਦੀਆਂ ਗਈਆਂ ਕੁੜੀਆਂ ਨੂੰ ਪਹਿਲਾਂ ਬੰਧਕ ਬਣਾ ਕੇ ਰੱਖਿਆ ਜਾਂਦਾ ਹੈ ਤੇ ਖਾੜੀ ਦੇ ਦੇਸ਼ਾਂ 'ਚ ਵੇਚ ਦਿੱਤਾ ਜਾਂਦਾ ਹੈ।
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਨੇ 2015 ਤੋਂ ਦਿੱਲੀ 'ਚ 535 ਬਚਾਅ ਆਪ੍ਰੇਸ਼ਨ ਕੀਤੇ ਹਨ। ਇਸ ਦੌਰਾਨ ਫੜੀਆਂ ਗਈਆਂ ਕੁੜੀਆਂ 'ਚੋਂ 60 ਫੀਸਦੀ ਨੇਪਾਲ ਤੋਂ ਸਮੱਗਲ ਕਰ ਕੇ ਲਿਆਂਦੀਆਂ ਗਈਆਂ ਸਨ। ਨੇਪਾਲ-ਭਾਰਤ ਦੀ ਸਰਹੱਦ 'ਤੇ ਤਾਇਨਾਤ ਪੁਲਸ ਅਧਿਕਾਰੀ ਦੱਸਦੇ ਹਨ ਕਿ ਸਮੱਗਲਰ ਆਪਣੇ ਆਪ ਨੂੰ ਨੌਕਰੀ ਦੇਣ ਵਾਲੇ ਦੱਸ ਕੇ ਕੁੜੀਆਂ ਨੂੰ ਭਾਰਤ ਲਿਜਾਂਦੇ ਹਨ। ਸਮੱਗਲਰਾਂ ਦਾ ਕੁੜੀਆਂ 'ਤੇ ਇੰਨਾ ਪ੍ਰਭਾਵ ਹੁੰਦਾ ਹੈ ਕਿ ਉਹ ਕੁਝ ਵੀ ਵਿਰੁੱਧ ਨਹੀਂ ਬੋਲਦੀਆਂ।
ਉਕਤ ਸਾਰੇ ਗੋਰਖ ਧੰਦੇ 'ਚ ਦਿੱਲੀ ਦੇ ਕਈ ਬਿਊਟੀ ਪਾਰਲਰ ਅਤੇ ਮਸਾਜ ਚਲਾਉਣ ਵਾਲੇ ਕੇਂਦਰ ਵੀ ਸ਼ਾਮਲ ਹਨ।
ਰਾਮ ਮੰਦਰ ਨੂੰ ਲੈ ਕੇ ਮੋਦੀ-ਭਾਗਵਤ 'ਤੇ ਵਰ੍ਹੇ ਤੋਗੜੀਆ
NEXT STORY