ਨਾਗਪੁਰ—ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਨੇਤਾ ਪ੍ਰਵਾਨ ਤੋਗੜੀਆ ਨੇ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ 'ਤੇ ਹਮਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਤੋਗੜੀਆ ਨੇ ਭਾਗਵਤ ਦੇ ਉਸ ਬਿਆਨ ਦੀ ਵੀ ਨਿੰਦੀ ਕੀਤੀ ਹੈ, ਜਿਸ 'ਚ ਉਨ੍ਹਾਂ ਇਹ ਕਿਹਾ ਸੀ ਕਿ ਹਿੰਦੂ ਰਾਸ਼ਟਰ ਦਾ ਇਹ ਅਰਥ ਨਹੀਂ ਕਿ ਮੁਸਲਮਾਨ ਦੇ ਲਈ ਕੋਈ ਜਗ੍ਹਾ ਨਹੀਂ ਹੈ। ਭਾਗਵਤ ਨੇ ਸਤੰਬਰ 'ਚ ਰਾਸ਼ਟਰੀ ਸੰਮੇਲਨ 'ਚ ਇਹ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਅਸੀਂ 52 ਸਾਲ ਪਹਿਲਾਂ ਆਰ.ਐੱਸ.ਐੱਸ. 'ਚ ਇਸ ਵਿਚਾਰ ਨਾਲ ਸ਼ਾਮਿਲ ਹੋਏ ਸੀ ਕਿ ਇਹ ਹਿੰਦੂਠਨ ਹੈ ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਸਨੂੰ ਸਿਰਫ ਮੁਸਲਮਾਨਾਂ ਦੀ ਚਿੰਤਾ ਹੈ।
ਤੋਗੜੀਆ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਦੀ ਮੰਗ ਕਰਨ ਦੀ ਬਜਾਏ ਆਰ.ਐੱਸ.ਐੱਸ. ਮੁਖੀ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਨਿਰਦੇਸ਼ ਦੇਣਾ ਚਾਹੀਦਾ ਸੀ ਕਿ ਉਹ ਸੰਸਦ 'ਚ ਕਾਨੂੰਨ ਪਾਸ ਕਰਵਾ ਕੇ ਰਾਮ ਮੰਦਰ ਦੇ ਰਾਹ ਸਾਫ ਕਰਨ।
ਜ਼ਿਕਰਯੋਗ ਹੈ ਕਿ ਤੋਗੜੀਆ ਸੋਮਵਾਰ ਨੂੰ ਇਥੇ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਮਹੰਤ ਪਰਮਹੰਸ ਦਾਸ ਨੂੰ ਮਿਲਣ ਆਉਣਗੇ।
ਕੈਦੀਆਂ ਨੂੰ ਮਿਲੀ ਵੀਡੀਓ ਕਾਲ ਕਰਨ ਦੀ ਆਜ਼ਾਦੀ
NEXT STORY