ਨਵੀਂ ਦਿੱਲੀ (ਭਾਸ਼ਾ)— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਦਿੱਲੀ ’ਚ ਬਲੈਕ ਫੰਗਸ (ਮਿਊਕਰਮਾਈਕੋਸਿਸ) ਦੇ ਕਰੀਬ 500 ਮਾਮਲੇ ਹਨ। ਉਨ੍ਹਾਂ ਕੋਲ ਇਸ ਦੇ ਇਲਾਜ ’ਚ ਇਸਤੇਮਾਲ ਹੋਣ ਵਾਲੇ ਐਮਫੋਟਰੀਸਿਨ-ਬੀ ਦੇ ਟੀਕਿਆਂ ਦੀ ਘਾਟ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਬਲੈਕ ਫੰਗਸ ਦੇ ਇਲਾਜ ਲਈ ਲੋਕ ਨਾਇਕ ਹਸਪਤਾਲ, ਜੀ. ਟੀ. ਬੀ. ਹਸਪਤਾਲ ਅਤੇ ਰਾਜੀਵ ਗਾਂਧੀ ਸੁਪਰਸਪੈਸ਼ਲਿਟੀ ਹਸਪਤਾਲ ’ਚ ਵਿਸ਼ੇਸ਼ ਕੇਂਦਰ ਬਣਾਏ ਹਨ ਪਰ ਸਾਡੇ ਕੋਲ ਦਵਾਈਆਂ ਨਹੀਂ ਹਨ। ਐਤਵਾਰ ਨੂੰ ਸਾਨੂੰ ਟੀਕੇ ਨਹੀਂ ਮਿਲੇ। ਫੰਗਸ ਦੇ ਇਲਾਜ ਵਿਚ ਰੋਜ਼ਾਨਾ ਪ੍ਰਤੀ ਮਰੀਜ਼ ’ਤੇ 4 ਤੋਂ 5 ਟੀਕਿਆਂ ਦਾ ਇਸਤੇਮਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਬਲੈਕ ਫੰਗਸ ਦੇ 500 ਮਾਮਲੇ ਹਨ।
ਇਹ ਵੀ ਪੜ੍ਹੋ: ਹਵਾ ’ਚ ਵੀ ਮੌਜੂਦ ਰਹਿੰਦੈ ਬਲੈਕ ਫੰਗਸ, ਲੱਛਣ ਨਜ਼ਰ ਆਉਂਦਿਆਂ ਹੀ ਕਰੋ ਡਾਕਟਰ ਨਾਲ ਸੰਪਰਕ
ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਟੀਕੇ ਵੰਡ ਰਹੀ ਹੈ। ਬਜ਼ਾਰ ਵਿਚ ਟੀਕਿਆਂ ਦੀ ਭਾਰੀ ਘਾਟ ਹੈ ਅਤੇ ਇਸ ਦਾ ਉਤਪਾਦਨ ਵਧਾਇਆ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਬਲੈਕ ਫੰਗਸ ਉਨ੍ਹਾਂ ਲੋਕਾਂ ਵਿਚ ਆਮ ਤੌਰ ’ਤੇ ਹੁੰਦਾ ਹੈ, ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਕੋਵਿਡ, ਸ਼ੂਗਰ, ਕਿਡਨੀ ਦੀ ਬੀਮਾਰੀ, ਲੀਵਰ ਜਾਂ ਦਿਲ ਦੇ ਰੋਗ ਕਾਰਨ ਘੱਟ ਹੁੰਦੀ ਹੈ। ਜਿਸ ਨਾਲ ਉਨ੍ਹਾਂ ’ਚ ਬਲੈਕ ਫੰਗਸ ਦਾ ਖ਼ਤਰਾ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ: ਬਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ‘ਯੈਲੋ ਫੰਗਸ’ ਨੇ ਦਿੱਤੀ ਦਸਤਕ, ਇੱਥੇ ਮਿਲਿਆ ਪਹਿਲਾ ਕੇਸ
ਕੇਂਦਰ ਨੇ ਸਮਲਿੰਗੀ ਵਿਆਹ 'ਤੇ ਸੁਣਵਾਈ ਦਾ ਕੀਤਾ ਵਿਰੋਧ, ਕਿਹਾ- ਸਰਟੀਫਿਕੇਟ ਦੇ ਬਿਨਾਂ ਕੋਈ ਮਰ ਨਹੀਂ ਰਿਹਾ
NEXT STORY