ਅਗਰਤਲਾ (ਭਾਸ਼ਾ)- ਤ੍ਰਿਪੁਰਾ 'ਚ ਪਾਬੰਦੀਸ਼ੁਦਾ ਸਮੂਹ 'ਨੈਸ਼ਨਲ ਲਿਬਰੇਸ਼ਨ ਫਰੰਟ ਆਫ਼ ਤ੍ਰਿਪੁਰਾ' (ਐੱਨ.ਐੱਲ.ਐੱਫ.ਟੀ.) ਅਤੇ 'ਆਲ ਤ੍ਰਿਪੁਰਾ ਟਾਈਗਰ ਫੋਰਸ' (ਏ.ਟੀ.ਟੀ.ਐੱਫ.) ਦੇ ਕਰੀਬ 500 ਅੱਤਵਾਦੀਆਂ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਮਾਣਿਕ ਸਾਹਾ ਦੇ ਸਾਹਮਣੇ ਆਪਣੇ ਹਥਿਆਰ ਸੁੱਟ ਦਿੱਤੇ। ਸਿਪਾਹੀਜਾਲਾ ਜ਼ਿਲ੍ਹੇ ਦੇ ਜਮਪੁਈਜਾਲਾ 'ਚ ਇਕ ਪ੍ਰੋਗਰਾਮ 'ਚ ਅੱਤਵਾਦੀਆਂ ਦਾ ਮੁੱਖ ਧਾਰਾ 'ਚ ਸਵਾਗਤ ਕਰਦੇ ਹੋਏ ਸਾਹਾ ਨੇ ਕਿਹਾ ਕਿ ਅੱਤਵਾਦ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਨੇ ਵੱਡੀ ਗਿਣਤੀ 'ਚ ਅੱਤਵਾਦੀਆਂ ਦੇ ਆਤਮਸਮਰਪਣ ਤੋਂ ਬਾਅਦ ਇਸ ਪੂਰਬ-ਉੱਤਰ ਰਾਜ ਨੂੰ 'ਪੂਰੀ ਤਰ੍ਹਾਂ ਨਾਲ ਅੱਤਵਾਦ ਤੋਂ ਮੁਕਤ' ਐਲਾਨ ਕੀਤਾ।

ਇਹ ਵੀ ਪੜ੍ਹੋ : 26 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਵਜ੍ਹਾ
ਸਾਹਾ ਨੇ ਕਿਹਾ,''ਕੇਂਦਰ ਅਤੇ ਸੂਬਾ ਸਰਕਾਰ ਵੱਖ-ਵੱਖ ਯੋਜਨਾਵਾਂ ਸ਼ੁਰੂ ਕਰ ਕੇ ਸਵਦੇਸ਼ੀ ਲੋਕਾਂ ਦੇ ਪੂਰੇ ਵਿਕਾਸ ਲਈ ਕੰਮ ਕਰਦੀ ਰਹੀ ਹੈ। ਮੈਂ ਹਿੰਸਾ ਦਾ ਰਸਤਾ ਛੱਡਣ ਅਤੇ ਮੁੱਖ ਧਾਰਾ 'ਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਸਵਾਗਤ ਕਰਦਾ ਹਾਂ।'' ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਅੱਜ, ਐੱਨ.ਐੱਲ.ਐੱਫ.ਟੀ. ਅਤੇ ਏ.ਟੀ.ਟੀ.ਐੱਫ. ਦੇ ਕਰੀਬ 500 ਅੱਤਵਾਦੀਆਂ ਨੇ ਇੱਥੇ ਆਤਮਸਮਰਪਣ ਕਰ ਦਿੱਤਾ ਅਤੇ ਬਾਕੀ ਦੇ ਕੈਡਰ ਆਉਣ ਵਾਲੇ ਦਿਨਾਂ 'ਚ ਆਤਮਸਮਰਪਣ ਕਰਨਗੇ। ਇਸ ਦੌਰਾਨ ਅੱਤਵਾਦੀਆਂ ਨੇ ਆਧੁਨਿਕ ਹਥਿਆਰ ਸੌਂਪ ਦਿੱਤੇ।'' ਅੱਤਵਾਦੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ 4 ਸਤੰਬਰ ਨੂੰ ਦਿੱਲੀ 'ਚ ਕੇਂਦਰ ਅਤੇ ਸੂਬਾ ਸਰਕਾਰ ਨਾਲ ਹੋਏ ਇਸ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਬਾਅਦ ਆਤਮਸਮਰਪਣ ਕੀਤਾ ਹੈ। ਕੇਂਦਰ ਨੇ ਦੋਹਾਂ ਸਮੂਹਾਂ ਦੇ ਅੱਤਵਾਦੀਆਂ ਦੇ ਮੁੜ ਵਸੇਬੇ ਲਈ 250 ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ਾਤੇ 'ਚੋਂ ਚੋਰੀ ਹੋਏ ਸੀ 60 ਲੱਖ, ਹੁਣ ਬੈਂਕ ਦੇਵੇਗਾ 97 ਲੱਖ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
NEXT STORY