ਨਵੀਂ ਦਿੱਲੀ- ਦਿੱਲੀ ਪੁਲਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2025 ਦੌਰਾਨ ਸਰਗਰਮ ਇੱਕ ਕ੍ਰਿਕਟ ਸੱਟੇਬਾਜ਼ੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਥੋਂ ਦੇ ਪਹਾੜਗੰਜ ਇਲਾਕੇ ਤੋਂ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 6 ਅਪ੍ਰੈਲ ਨੂੰ ਮੁਲਜ਼ਮ ਪਹਾੜਗੰਜ ਦੇ ਲਕਸ਼ਮੀ ਨਾਰਾਇਣ ਸਟਰੀਟ 'ਤੇ ਸਥਿਤ ਇੱਕ ਅਹਾਤੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਮੈਚ 'ਤੇ ਸੱਟਾ ਲਗਾ ਰਹੇ ਸਨ, ਜਦੋਂ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਟੀਮ ਨੇ ਉਸ ਜਗ੍ਹਾ 'ਤੇ ਛਾਪਾ ਮਾਰਿਆ।
ਇਹ ਵੀ ਪੜ੍ਹੋ- ਟ੍ਰਿਪਲ ਮਰਡਰ ; ਕਿਸਾਨ ਆਗੂ, ਭਰਾ ਤੇ ਪੁੱਤ ਨੂੰ ਗੋਲ਼ੀਆਂ ਨਾਲ ਭੁੰਨਿਆ, ਤਿੰਨਾਂ ਦੀ ਹੋਈ ਮੌਤ
ਪੁਲਸ ਅਨੁਸਾਰ ਮੁਲਜ਼ਮ ਲੈਪਟਾਪ ਅਤੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਸੱਟਾ ਲਗਾ ਰਹੇ ਸਨ। ਛਾਪੇਮਾਰੀ ਦੌਰਾਨ ਪੁਲਸ ਨੇ ਪੰਜ ਮੋਬਾਈਲ ਫੋਨ, ਇੱਕ ਟੈਬਲੇਟ, ਇੱਕ ਲੈਪਟਾਪ ਅਤੇ ਸੱਟੇਬਾਜ਼ੀ ਰਿਕਾਰਡ ਕਰਨ ਲਈ ਵਰਤੇ ਜਾਂਦੇ ਕਈ ਨੋਟਬੁੱਕ ਜ਼ਬਤ ਕੀਤੇ ਹਨ।
ਪੁਲਸ ਨੇ ਵਿਜੇ (35), ਭਰਤ (35), ਮੋਹਿਤ (29), ਕੁਸ਼ਾਗਰਾ (30), ਪੁਲਕਿਤ (30) ਅਤੇ ਗਗਨ (26) ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਵਿਜੇ ਇਸ ਰੈਕੇਟ ਦਾ ਮਾਸਟਰਮਾਈਂਡ ਹੈ, ਜਦੋਂ ਕਿ ਜਾਇਦਾਦ ਦੇ ਮਾਲਕ ਮੋਹਿਤ ਨੂੰ ਮੁਨਾਫ਼ੇ ਵਿੱਚ 20 ਪ੍ਰਤੀਸ਼ਤ ਹਿੱਸਾ ਮਿਲਦਾ ਸੀ, ਜਦਕਿ ਬਾਕੀ ਸਾਰੇ ਤਨਖਾਹਦਾਰ ਕਰਮਚਾਰੀ ਸਨ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਟਰੇਨ 'ਚ ਕਰਦੇ ਹੋ ਸਫ਼ਰ ਤਾਂ ਹੋ ਜਾਓ ਸਾਵਧਾਨ ! ਹੋਸ਼ ਉਡਾ ਦੇਵੇਗੀ ਇਹ ਖ਼ਬਰ, GRP ਨੇ ਖ਼ੁਦ ਦਿੱਤੀ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬ੍ਰਹਮਾਕੁਮਾਰੀ ਦੀ ਮੁੱਖ ਪ੍ਰਸ਼ਾਸਕ ਦਾਦੀ ਰਤਨਮੋਹਿਣੀ ਦਾ ਦਿਹਾਂਤ, 101 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ
NEXT STORY