ਗ੍ਰੇਟਰ ਨੋਇਡਾ : ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਇੱਕ ਪ੍ਰਸਿੱਧ ਤੇ ਹਾਈਰਾਈਜ਼ ਸੋਸਾਇਟੀ ਵਿੱਚ ਉਸ ਸਮੇਂ ਦਫ਼ੜਾ-ਦਫ਼ੜੀ ਮੱਚ ਗਈ, ਜਦੋਂ ਸੋਸਾਇਟੀ ਦੀ ਲਿਫਟ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ। ਲਿਫਟ ਬੰਦ ਹੋਣ ਕਾਰਨ ਇੱਕ ਪਰਿਵਾਰ ਦੇ ਛੇ ਮੈਂਬਰ ਲਿਫਟ ਵਿੱਚ ਫਸ ਗਏ। ਇਸ ਦੌਰਾਨ ਉਹਨਾਂ ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਦੂਜੀ ਮੰਜ਼ਿਲ 'ਤੇ ਜਾਂਦੇ ਸਮੇਂ ਸਾਰੇ ਲੋਕ ਲਗਭਗ 40-45 ਮਿੰਟ ਤੱਕ ਲਿਫਟ ਦੇ ਅੰਦਰ ਹੀ ਫਸੇ ਰਹੇ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਨੇ ਮੌਕੇ 'ਤੇ੍ ਪਹੁੰਚ ਕੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ : ਲਾੜੇ ਨੂੰ ਵੇਖ ਲਾੜੀ ਦੇ ਸੁੱਕੇ ਸਾਹ, ਕਿਹਾ- 'ਮੈਂ ਨਹੀਂ ਕਰਵਾਉਂਦੀ ਵਿਆਹ...', ਸਿਰਫ ਇਸ ਲਈ ਤੋੜ ਦਿੱਤਾ ਵਿਆਹ
ਮਿਲੀ ਜਾਣਕਾਰੀ ਅਨੁਸਾਰ ਲਿਫਟ ਦੀ ਇਹ ਘਟਨਾ 8 ਜੂਨ, 2025 ਸਵੇਰੇ 3:30 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਮੁਕੇਸ਼ ਸ਼ਰਮਾ ਦਾ ਪੁੱਤਰ ਸ਼ਿਵਮ ਅਤੇ ਧੀ ਤਾਰੂਸ਼ੀ ਥਾਣਾ ਬੀਟਾ-2 ਇਲਾਕੇ ਵਿੱਚ ਸੀਨੀਅਰ ਸਿਟੀਜ਼ਨ ਸੋਸਾਇਟੀ ਵਿੱਚ ਰਹਿੰਦੇ ਹਨ। ਮੁਕੇਸ਼ ਮੇਰਠ ਦੇ ਮੈਪਲਜ਼ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਨ। 8 ਜੂਨ ਨੂੰ ਸਵੇਰੇ 3:30 ਵਜੇ, ਵ੍ਰਿੰਦਾਵਨ ਤੋਂ ਵਾਪਸ ਆਇਆ ਪਰਿਵਾਰ ਦੂਜੀ ਮੰਜ਼ਿਲ 'ਤੇ ਜਾ ਰਿਹਾ ਸੀ। ਜਿਵੇਂ ਹੀ ਉਹ ਲਿਫਟ ਵਿੱਚ ਚੜ੍ਹੇ, ਲਿਫਟ ਓਵਰਲੋਡ ਹੋਣ ਕਾਰਨ ਰੁਕ ਗਈ। ਲਿਫਟ ਵਿੱਚ ਫਸੇ ਲੋਕਾਂ ਨੇ ਪਹਿਲਾਂ ਚੀਕਾਂ ਮਾਰਦੇ ਹੋਏ ਮਦਦ ਦੀ ਗੁਹਾਰ ਲਗਾਈ ਪਰ ਕੋਈ ਨਹੀਂ ਆਇਆ। ਸੁਸਾਇਟੀ ਵੱਲੋਂ ਕੋਈ ਮਦਦ ਨਾ ਮਿਲਣ 'ਤੇ ਲੋਕਾਂ ਨੇ ਡਾਇਲ-112 'ਤੇ ਫ਼ੋਨ ਕੀਤਾ।
ਇਹ ਵੀ ਪੜ੍ਹੋ : Rain Alert: 9,10,11,12 ਅਤੇ 13 ਜੂਨ ਨੂੰ ਤੇਜ਼ ਹਨ੍ਹੇਰੀ-ਤੂਫਾਨ, ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
ਪੁਲਸ ਨੂੰ ਫੋਨ ਕਰਨ ਤੋਂ ਅੱਧੇ ਘੰਟੇ ਬਾਅਦ ਪੀਆਰਵੀ ਟੀਮ ਮੌਕੇ 'ਤੇ ਪਹੁੰਚੀ, ਜਿਸ ਨੇ ਬਹੁਤ ਮੁਸ਼ਕਲ ਨਾਲ ਲੋਹੇ ਦੀ ਰਾਡ ਨਾਲ ਲਿਫਟ ਖੋਲ੍ਹੀ ਅਤੇ ਫਸੇ 6 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਲਿਫਟ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਲਗਭਗ 45 ਮਿੰਟ ਲੱਗੇ, ਜਿਸ ਨਾਲ ਉਹਨਾਂ ਦੀ ਸਿਹਤ ਖ਼ਰਾਬ ਹੋ ਗਈ ਸੀ। ਬਾਹਰ ਆਉਣ 'ਤੇ ਉਕਤ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਇਸ ਮਾਮਲੇ ਦੇ ਸਬੰਧ ਵਿਚ ਪੁਲਸ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਇਕ ਪਰਿਵਾਰ ਦੇ 6 ਲੋਕ ਲਿਫਟ ਵਿਚ ਫਸ ਗਏ ਹਨ, ਜਿਹਨਾਂ ਨੂੰ ਬੜੀ ਮੁਸ਼ਕਤ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਇਹ ਵੀ ਪੜ੍ਹੋ : 7 ਜੂਨ ਨੂੰ ਹੋਣ ਵਾਲਾ ਕੁਝ ਵੱਡਾ! ਬਾਬਾ ਵਾਂਗਾ ਦੀ ਡਰਾਉਣੀ ਭਵਿੱਖਬਾਣੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੀ ਪ੍ਰੈਗਨੈਂਟ ਹੈ ਸੋਨਮ ਰਘੂਵੰਸ਼ੀ? ਮੈਡੀਕਲ ਰਿਪੋਰਟ 'ਚ ਹੋਇਆ ਖ਼ੁਲਾਸਾ
NEXT STORY