ਨਵੀਂ ਦਿੱਲੀ: ਕੇਂਦਰੀ ਸੰਸਦੀ ਕਾਰਜ ਮੰਤਰੀ ਕਿਰੇਨ ਰੀਜੀਜੂ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਸੰਸਦ ਵਿੱਚ ਪਹਿਰਾਵੇ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਦੀ ਸਖ਼ਤ ਆਲੋਚਨਾ ਕੀਤੀ ਹੈ। 'ਟਾਈਮਜ਼ ਨਾਉ ਸਮਿਟ' ਵਿੱਚ ਬੋਲਦਿਆਂ ਰੀਜੀਜੂ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੇ ਦਿਮਾਗ 'ਤੇ ਉਨ੍ਹਾਂ ਦੇ 'ਐਕਟੀਵਿਸਟ' ਸਲਾਹਕਾਰਾਂ ਨੇ ਕਬਜ਼ਾ (ਹਾਈਜੈਕ) ਕਰ ਲਿਆ ਹੈ ਅਤੇ ਉਹ ਸਿਰਫ਼ ਉਹੀ ਬੋਲਦੇ ਹਨ ਜੋ ਉਨ੍ਹਾਂ ਦੇ ਸਲਾਹਕਾਰ ਉਨ੍ਹਾਂ ਨੂੰ ਬੋਲਣ ਲਈ ਕਹਿੰਦੇ ਹਨ।
ਰੀਜੀਜੂ ਨੇ ਰਾਹੁਲ ਗਾਂਧੀ ਦੇ ਸਦਨ ਵਿੱਚ ਅਕਸਰ ਟੀ-ਸ਼ਰਟ ਅਤੇ ਕੈਜ਼ੂਅਲ ਕੱਪੜਿਆਂ ਵਿੱਚ ਆਉਣ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਨਾਲ ਨਿੱਜੀ ਤੌਰ 'ਤੇ ਕੋਈ ਦਿੱਕਤ ਨਹੀਂ ਹੈ, ਪਰ ਵਿਰੋਧੀ ਧਿਰ ਦੇ ਨੇਤਾ ਵਜੋਂ ਉਨ੍ਹਾਂ ਨੂੰ ਨਿਯਮਾਂ, ਪਰੰਪਰਾਵਾਂ ਅਤੇ ਸ਼ਿਸ਼ਟਾਚਾਰ ਦਾ ਪਾਲਣ ਕਰਨਾ ਚਾਹੀਦਾ ਹੈ,। ਉਨ੍ਹਾਂ ਕਿਹਾ ਕਿ ਸ਼ਾਲੀਨ ਪਹਿਰਾਵਾ ਵੀ ਇਸੇ ਮਰਿਆਦਾ ਦਾ ਹਿੱਸਾ ਹੈ। ਰੀਜੀਜੂ ਨੇ ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ ਦੀ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸਪੀਕਰ ਬਣਨ ਤੋਂ ਬਾਅਦ ਆਪਣੇ ਪਹਿਰਾਵੇ ਵਿੱਚ ਬਦਲਾਅ ਕੀਤਾ ਸੀ ਤਾਂ ਜੋ ਉਹ ਉਸ ਅਹੁਦੇ ਦੀ ਸ਼ਾਨ ਦੇ ਅਨੁਕੂਲ ਲੱਗ ਸਕਣ। ਰੀਜੀਜੂ ਅਨੁਸਾਰ, ਰਾਹੁਲ ਗਾਂਧੀ ਨੂੰ ਅਜਿਹੇ ਕੱਪੜੇ ਪਹਿਨਣੇ ਚਾਹੀਦੇ ਹਨ ਜੋ ਉਨ੍ਹਾਂ ਦੇ ਅਹੁਦੇ ਦੀ ਗਰਿਮਾ ਦੇ ਅਨੁਕੂਲ ਹੋਣ।
ਰਾਜਨੀਤਿਕ ਵਿਰੋਧਾਂ ਤੋਂ ਇਲਾਵਾ, ਰੀਜੀਜੂ ਨੇ ਪੱਛਮੀ ਏਸ਼ੀਆ ਸੰਕਟ 'ਤੇ ਹੋਈ ਸਰਵਦਲ ਬੈਠਕ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਨਤਕ ਤੌਰ 'ਤੇ ਤਿੱਖੇ ਮਤਭੇਦਾਂ ਦੇ ਬਾਵਜੂਦ, ਬੈਠਕ ਵਿੱਚ ਸਾਰੀਆਂ ਪਾਰਟੀਆਂ ਨੇ ਪਰਿਪੱਕਤਾ ਦਿਖਾਈ ਅਤੇ ਭਾਰਤ ਦੇ ਹਿੱਤਾਂ ਅਤੇ ਆਰਥਿਕਤਾ ਨੂੰ ਪ੍ਰਭਾਵਿਤ ਕਰਨ ਵਾਲੀ ਇਸ ਚੁਣੌਤੀਪੂਰਨ ਸਥਿਤੀ ਵਿੱਚ ਇਕਜੁੱਟ ਹੋਣ 'ਤੇ ਸਹਿਮਤੀ ਬਣੀ। ਹਾਲਾਂਕਿ, ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ (TMC) ਵੱਲੋਂ ਇਸ ਅਹਿਮ ਬੈਠਕ ਤੋਂ ਦੂਰੀ ਬਣਾਉਣ 'ਤੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਇਸ ਨੂੰ ਗੈਰ-ਜ਼ਿੰਮੇਵਾਰਾਨਾ ਰਵੱਈਆ ਦੱਸਿਆ।
ਕੇਂਦਰੀ ਮੰਤਰੀ ਨੇ ਰਾਹੁਲ ਗਾਂਧੀ ਦੀ ਰਾਜਨੀਤੀ ਨੂੰ ਵਿਰੋਧਾਭਾਸਾਂ ਨਾਲ ਭਰੀ ਦੱਸਦਿਆਂ ਕਿਹਾ ਕਿ ਉਹ ਸਰਕਾਰ ਦੀ ਹਰ ਸਫਲਤਾ 'ਤੇ ਸਵਾਲ ਉਠਾਉਂਦੇ ਹਨ। ਰੀਜੀਜੂ ਨੇ ਭਰੋਸਾ ਜਤਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦਾ ਗਲੋਬਲ ਕੱਦ ਵਧ ਰਿਹਾ ਹੈ ਅਤੇ ਅਸਥਿਰ ਗਲੋਬਲ ਮਾਹੌਲ ਵਿੱਚ ਵੀ ਭਾਰਤ ਇੱਕ ਸਥਿਰ ਅਤੇ ਸਤਿਕਾਰਤ ਦੇਸ਼ ਵਜੋਂ ਖੜ੍ਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਹਵਾਈ ਯਾਤਰੀਆਂ ਲਈ 'Good News'! ਟਿਕਟ ਕੈਂਸਲੇਸ਼ਨ ਦੇ ਬਦਲੇ ਨਿਯਮ, ਇੰਨੇ ਦਿਨਾਂ 'ਚ ਵਾਪਸ ਆਉਣਗੇ ਪੈਸੇ
NEXT STORY