ਹੈਦਰਾਬਾਦ— ਹੈਦਰਾਬਾਦ ਵਿਚ ਇਕ ਵਿਅਕਤੀ ਵਲੋਂ 6 ਮਹੀਨੇ ਦੇ ਬੱਚੇ ਨੂੰ ਅਗਵਾ ਕੀਤਾ ਗਿਆ ਸੀ। ਉਕਤ ਵਿਅਕਤੀ ਵਲੋਂ ਇਸ ਬੱਚੇ ਨੂੰ ਦੂਜੇ ਵਿਅਕਤੀ ਨੂੰ 10,000 ਰੁਪਏ ਵਿਚ ਵੇਚਿਆ ਗਿਆ ਸੀ। ਪੁਲਸ ਮੁਤਾਬਕ ਇਹ ਮਾਮਲਾ ਬੀਤੇ ਹਫਤੇ ਦਾ ਹੈ ਅਤੇ ਅੱਜ ਭਾਵ ਬੁੱਧਵਾਰ ਨੂੰ ਬੱਚੇ ਨੂੰ ਬਚਾ ਲਿਆ ਅਤੇ ਦੋਸ਼ੀ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ ਮੁੱਖ ਦੋਸ਼ੀ ਸ਼ੇਖ ਅਹਿਮਦ ਨੇ 3 ਮਈ ਨੂੰ ਹੈਦਰਾਬਾਦ ਦੇ ਬਾਲਾਪੁਰ ਤੋਂ ਇਕ ਘਰ 'ਚੋਂ 6 ਮਹੀਨੇ ਦੇ ਬੱਚੇ (ਲੜਕੇ) ਨੂੰ ਅਗਵਾ ਕਰ ਲਿਆ ਗਿਆ ਸੀ। ਸ਼ੇਖ ਨੇ ਇਸ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦੋਂ ਘਰ ਵਿਚ ਉਸ ਦੀ ਮਾਂ ਅਤੇ ਦਾਦੀ ਸੁੱਤੀਆਂ ਹੋਈਆਂ ਸਨ। ਪੁਲਸ ਨੇ ਦੱਸਿਆ ਕਿ ਉਹ ਲੜਕੇ ਨੂੰ ਲੈ ਕੇ ਫਰਾਰ ਹੋਣ ਤੋਂ ਪਹਿਲਾਂ ਘਰ ਨੂੰ ਬਾਹਰ ਤੋਂ ਬੰਦ ਕਰ ਗਿਆ। ਇਸ ਤੋਂ ਬਾਅਦ ਸ਼ੇਖ ਨੇ 10,000 ਰੁਪਏ ਵਿਚ ਮੀਰ ਫੈਯਾਜ਼ ਅਲੀ ਨਾਂ ਦੇ ਵਿਅਕਤੀ ਨੂੰ ਬੱਚਾ ਵੇਚ ਦਿੱਤਾ ਅਤੇ ਮਹਾਰਾਸ਼ਟਰ ਦੇ ਨਾਂਦੇੜ ਦੌੜ ਗਿਆ।
ਬੱਚੇ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ। ਪੁਲਸ ਨੇ ਕਿਹਾ ਕਿ ਅਹਿਮਦ ਨੂੰ ਫੜਨ ਲਈ ਸਪੈਸ਼ਲ ਪੁਲਸ ਟੀਮ ਦਾ ਗਠਨ ਕੀਤਾ ਗਿਆ ਸੀ। ਪੁਲਸ ਜਾਂਚ ਦੌਰਾਨ ਅਹਿਮਦ ਨੂੰ ਨਾਂਦੇੜ ਤੋਂ ਗ੍ਰਿਫਤਾਰ ਕੀਤਾ ਗਿਆ। ਪੁੱਛ-ਗਿੱਛ ਵਿਚ ਉਸ ਨੇ 6 ਮਹੀਨੇ ਦੇ ਬੱਚੇ ਨੂੰ ਅਗਵਾ ਕਰਨ ਦੀ ਗੱਲ ਕਬੂਲ ਕੀਤੀ ਹੈ ਅਤੇ ਉਸ ਨੂੰ ਅਲੀ ਨਾਂ ਦੇ ਵਿਅਕਤੀ ਨੂੰ 10,000 ਰੁਪਏ ਵਿਚ ਵੇਚ ਦਿੱਤਾ ਸੀ। ਪੁਲਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅਲੀ ਦੇ ਕਬਜ਼ੇ 'ਚੋਂ ਬੱਚੇ ਨੂੰ ਬਚਾਇਆ ਅਤੇ ਉਸ ਦੇ ਮਾਤਾ-ਪਿਤਾ ਨੂੰ ਸੌਂਪਿਆ।
ਗੁਰੂਗ੍ਰਾਮ 'ਚ ਡੇਢ ਸਾਲ ਪਹਿਲਾਂ ਬਣੇ ਫਲਾਈਓਵਰ 'ਤੇ ਬਣਿਆ ਟੋਇਆ
NEXT STORY