ਨਵੀਂ ਦਿੱਲੀ - ਦੇਸ਼ਭਰ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਹੀ ਹੈ। ਵੱਧਦੇ ਮਾਮਲੇ ਹੁਣ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਸਕੂਲ, ਕਾਲਜਾਂ ਵਿੱਚ ਵੀ ਕੋਰੋਨਾ ਦੀ ਐਂਟਰੀ ਹੋ ਚੁੱਕੀ ਹੈ। ਇਸ ਵਿੱਚ ਆਈ.ਆਈ.ਟੀ. ਰੁੜਕੀ ਵਿੱਚ ਕੋਰੋਨਾ ਦੇ 60 ਨਵੇਂ ਮਾਮਲੇ ਮਿਲੇ ਹਨ। ਇਸ ਤੋਂ ਬਾਅਦ 5 ਹੋਸਟਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਸਾਰੇ ਮਾਮਲੇ ਵਿੱਚੋਂ 4 ਲੋਕਾਂ ਦੀ ਹਾਲਤ ਗੰਭੀਰ ਹੈ। ਵਿਦਿਆਰਥੀਆਂ ਦੇ ਕੈਂਪਾਂ ਤੋਂ ਬਾਹਰ ਜਾਣ 'ਤੇ ਫਿਲਹਾਲ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਕੋਰੋਨਾ ਕਾਰਨ ਇਸ ਸੂਬੇ 'ਚ ਅਗਲੇ ਤਿੰਨ ਮਹੀਨਿਆਂ ਤੱਕ 5 ਦਿਨ ਖੁੱਲ੍ਹਣਗੇ ਦਫ਼ਤਰ
ਦੂਜੇ ਪਾਸੇ ਬਿਹਾਰ ਵਿੱਚ ਵੀ ਆਈ.ਆਈ.ਟੀ. ਪਟਨਾ ਵਿੱਚ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ। ਮੰਗਲਵਾਰ ਨੂੰ ਇੱਥੇ 15 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਕੰਟੈਨਮੈਂਟ ਜ਼ੋਨ ਐਲਾਨ ਕਰ ਦਿੱਤਾ। ਕੁੱਝ ਦਿਨਾਂ ਪਹਿਲਾਂ ਰਾਜਸਥਾਨ ਦੇ ਜੋਧਪੁਰ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨੋਲਾਜੀ (IIT) ਦੇ 14 ਹੋਰ ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।
ਆਈ.ਆਈ.ਟੀ. ਜੋਧਪੁਰ ਦੇ ਹੁਣ ਤੱਕ 65 ਵਿਦਿਆਰਥੀ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ। ਇਸ ਤੋਂ ਪਹਿਲਾਂ 28 ਮਾਰਚ ਨੂੰ ਆਈ.ਆਈ.ਟੀ. ਭੁਵਨੇਸ਼ਵਰ ਵਿੱਚ 10 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।
ਸਕੂਲਾਂ ਵਿੱਚ ਵੀ ਪਹੁੰਚ ਰਿਹਾ ਕੋਰੋਨਾ
ਸਿਰਫ ਆਈ.ਆਈ.ਟੀ. ਹੀ ਨਹੀਂ ਸਗੋਂ ਕੋਰੋਨਾ ਦੇ ਮਾਮਲੇ ਸਕੂਲ ਅਤੇ ਕਾਲਜਾਂ ਵਿੱਚ ਵੀ ਆ ਰਹੇ ਹਨ। ਕਰਨਾਟਕ ਦੇ ਇੱਕ ਸਕੂਲ ਵਿੱਚ ਕੁੱਝ ਦਿਨਾਂ ਪਹਿਲਾਂ ਹੀ 26 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਉਥੇ ਹੀ, ਦਿੱਲੀ ਯੂਨੀਵਰਸਿਟੀ ਦੇ ਸੈਂਟ ਸਟੀਫਨਸ ਕਾਲਜ ਵਿੱਚ 13 ਵਿਦਿਆਰਥੀ ਅਤੇ 2 ਸਟਾਫ ਦੇ ਲੋਕ ਕੋਰੋਨਾ ਪਾਜ਼ੇਟਿਵ ਮਿਲੇ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਵੱਡੀ ਖ਼ਬਰ: ਕੋਰੋਨਾ ਕਾਰਨ ਇਸ ਸੂਬੇ 'ਚ ਅਗਲੇ ਤਿੰਨ ਮਹੀਨਿਆਂ ਤੱਕ 5 ਦਿਨ ਖੁੱਲ੍ਹਣਗੇ ਦਫ਼ਤਰ
NEXT STORY