ਠਾਣੇ (ਭਾਸ਼ਾ)- ਮਹਾਰਾਸ਼ਟਰ ’ਚ ਠਾਣੇ ਜ਼ਿਲੇ ਦੇ ਇਕ ਬਿਰਧ ਆਸ਼ਰਮ ’ਚ ਰਹਿ ਰਹੇ 62 ਬਜ਼ੁਰਗਾਂ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਕ ਸੀਨੀਅਰ ਸਿਹਤ ਅਧਿਕਾਰੀ ਨੇ ਐਤਵਾਰ ਦੱਸਿਆ ਕਿ ਉਕਤ ਸਭ ਬਜ਼ੁਰਗਾਂ ਨੂੰ ਇਥੋਂ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਕੋਰੋਨਾ ਦੇ ਨਵੇਂ ਰੂਪ ਤੋਂ ਬਚਾਅ ਲਈ ਰੋਕੀਆਂ ਜਾਣ ਉਡਾਣਾਂ
ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਮਨੀਸ਼ ਨੇ ਦੱਸਿਆ ਕਿ ਭਿਵੰਡੀ ਦੇ ਖੜਾਵਲੀ ਵਿਖੇ ਸਥਿਤ ਉਕਤ ਬਜ਼ੁਰਗ ਆਸ਼ਰਮ ’ਚ ਰਹਿਣ ਵਾਲੇ ਕੁਝ ਲੋਕਾਂ ਦੀ ਸਿਹਤ ਦੇ ਖ਼ਰਾਬ ਹੋਣ ਦੀ ਸੂਚਨਾ ਮਿਲਣ ਪਿਛੋਂ 109 ਵਿਅਕਤੀਆਂ ਦੀ ਡਾਕਟਰਾਂ ਨੇ ਜਾਂਚ ਕੀਤੀ। ਇਨ੍ਹਾਂ ’ਚੋਂ 61 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ।
ਇਹ ਵੀ ਪੜ੍ਹੋ : ਬੁੰਦੇਲਖੰਡ ਨਾਲ ਹੈ ਆਸਟ੍ਰੇਲੀਆ ਦਾ ਸੰਬੰਧ, PM ਮੋਦੀ ਨੇ ਦੱਸਿਆ ਇਸ ਦਾ ਦਿਲਚਸਪ ਇਤਿਹਾਸ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਸੰਸਦ ਸੈਸ਼ਨ ਦਾ ਆਗਾਜ਼: ਲੋਕ ਸਭਾ ’ਚ ਹੰਗਾਮੇ ਕਾਰਨ ਕਾਰਵਾਈ 12 ਵਜੇ ਤੱਕ ਲਈ ਮੁਲਤਵੀ
NEXT STORY