ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਸਰਪੰਚ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਪਿੰਡ ਵਿੱਚ 9 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਸ਼ਰਾਬ ਪੀਣ ਦੇ ਆਦੀ ਸਨ। ਉਨ੍ਹਾਂ ਦੋਸ਼ ਲਾਇਆ ਕਿ ਉਹ (ਮਾਰੇ ਹੋਏ) ਇਲਾਕੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਵਿਕਣ ਵਾਲੀ ਦੇਸੀ ਸ਼ਰਾਬ ਦਾ ਸੇਵਨ ਵੀ ਕਰਦੇ ਸਨ। ਸੂਬੇ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਦੋਸ਼ ਲਾਇਆ ਕਿ ਮੌਤਾਂ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਹਨ। ਅਧਿਕਾਰਤ ਬਿਆਨ ਮੁਤਾਬਕ ਸ਼ਨੀਵਾਰ ਸਵੇਰੇ ਕੋਨੀ ਥਾਣਾ ਖੇਤਰ ਦੇ ਲੋਫੰਡੀ ਪਿੰਡ 'ਚ ਲੋਕਾਂ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਦੀ ਟੀਮ ਉੱਥੇ ਪਹੁੰਚੀ।
ਇਹ ਵੀ ਪੜ੍ਹੋ : RG ਕਰ ਕੇਸ: ਮ੍ਰਿਤਕ ਡਾਕਟਰ ਦੇ ਮਾਪੇ RSS ਮੁਖੀ ਮੋਹਨ ਭਾਗਵਤ ਨੂੰ ਮਿਲੇ, ਐਤਵਾਰ ਨੂੰ ਕਰਨਗੇ ਪ੍ਰਦਰਸ਼ਨ
ਬਿਆਨ 'ਚ ਦੱਸਿਆ ਗਿਆ ਕਿ ਟੀਮ ਨੇ ਪਿੰਡ ਵਾਸੀਆਂ ਤੋਂ ਪੁੱਛਗਿੱਛ ਕੀਤੀ ਅਤੇ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਤੋਂ ਮੁੱਢਲੀ ਪੁੱਛਗਿੱਛ ਅਤੇ ਤਫਤੀਸ਼ ਦੇ ਆਧਾਰ 'ਤੇ ਇਹ ਗੱਲ ਸਾਹਮਣੇ ਆਈ ਕਿ 3 ਫਰਵਰੀ ਤੋਂ 6 ਫਰਵਰੀ ਦਰਮਿਆਨ ਪਿੰਡ ਲੋਫੰਡੀ ਦੇ ਰਹਿਣ ਵਾਲੇ ਸ਼ਰਵਣ ਦੇਵਗਨ ਦੇ ਘਰ ਵਿਆਹ ਸਮਾਗਮ ਕਰਵਾਇਆ ਗਿਆ ਸੀ, ਜਿਸ 'ਚ ਪਿੰਡ ਵਾਸੀਆਂ ਨੂੰ ਸਮੂਹਿਕ ਦਾਅਵਤ 'ਤੇ ਬੁਲਾਇਆ ਗਿਆ ਸੀ। ਬਿਆਨ ਅਨੁਸਾਰ ਪਿੰਡ ਵਾਸੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਪਿਛਲੇ ਚਾਰ-ਪੰਜ ਦਿਨਾਂ ਦੌਰਾਨ ਪਿੰਡ ਵਾਸੀ ਕਨ੍ਹਈਆ ਲਾਲ ਪਟੇਲ (60), ਸ਼ਤਰੂਹਨ ਦੇਵਾਗਨ (40), ਬਲਦੇਵ ਪਟੇਲ (52), ਕੋਮਲ ਪ੍ਰਸਾਦ ਲਹਿਰੇ (56), ਰਾਮੂਰਾਮ ਸੁਨਹਾਲੇ (59), ਕੁੰਨੂ ਦੇਵਾਗਨ (35) ਅਤੇ ਦੇਵ ਕੁਮਾਰ ਪਟੇਲ (45) ਦੀ ਮੌਤ ਹੋ ਗਈ, ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਪਾਇਆ ਕਿ ਦੇਵਪ੍ਰਸਾਦ ਪਟੇਲ ਅਤੇ ਸ਼ਤਰੂਹਨ ਦੇਵਾਗਨ ਦੀ ਮੌਤ 5 ਫਰਵਰੀ ਨੂੰ ਹੋਈ ਸੀ। ਬਿਆਨ ਮੁਤਾਬਕ ਦੇਵਪ੍ਰਸਾਦ ਪਟੇਲ ਦੀ ਮੌਤ ਦਾ ਮਾਮਲਾ ਕੋਨੀ ਪੁਲਸ ਸਟੇਸ਼ਨ 'ਚ ਦਰਜ ਕੀਤਾ ਗਿਆ ਸੀ, ਜਿਸ 'ਚ ਮ੍ਰਿਤਕ ਦੇ ਬੇਟੇ ਨੇ ਮੌਤ ਦਾ ਕਾਰਨ ਸੱਪ ਦੇ ਡੰਗਣ ਨੂੰ ਦੱਸਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ 7 ਅਤੇ 8 ਫਰਵਰੀ ਨੂੰ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ, ਰਾਮੂਰਾਮ ਸੁਨਹਾਲੇ, ਕੋਮਲ ਲਹਿਰੇ, ਕਨ੍ਹਈਆ ਪਟੇਲ, ਬਲਦੇਵ ਪਟੇਲ ਅਤੇ ਕੁੰਨੂ ਦੇਵਾਗਨ। ਬਿਆਨ ਮੁਤਾਬਕ ਬਲਦੇਵ ਪਟੇਲ ਦੀ ਸ਼੍ਰੀਰਾਮ ਕੇਅਰ ਹਸਪਤਾਲ 'ਚ ਮੌਤ ਹੋ ਗਈ ਅਤੇ ਉਨ੍ਹਾਂ ਦੇ ਡੈਥ ਸਰਟੀਫਿਕੇਟ 'ਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਗੰਦੇਰਬਲ ਜ਼ਿਲ੍ਹੇ 'ਚ ਹੋਟਲ 'ਚ ਲੱਗੀ ਭਿਆਨਕ ਅੱਗ, ਮਚੀ ਭਾਜੜ
ਬਿਆਨ ਵਿੱਚ ਦੱਸਿਆ ਗਿਆ ਕਿ 8 ਫਰਵਰੀ ਤੱਕ ਪਿੰਡ ਲੋਫੰਡੀ ਵਿੱਚ ਇੱਕ ਮ੍ਰਿਤਕ ਤੋਂ ਇਲਾਵਾ ਹੋਰ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਪਿੰਡ ਵਾਸੀਆਂ ਵੱਲੋਂ ਹੀ ਕੀਤਾ ਗਿਆ ਸੀ, ਜਿਸ ਦੀ ਜਾਣਕਾਰੀ ਪ੍ਰਸ਼ਾਸਨ ਜਾਂ ਕਿਸੇ ਹੋਰ ਵਿਭਾਗ ਨੂੰ ਨਹੀਂ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ, ਫੂਡ ਸੇਫਟੀ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਪਿੰਡ ਵਿੱਚ ਇੱਕ ਵਿਸ਼ੇਸ਼ ਸਿਹਤ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਘਰ-ਘਰ ਜਾ ਕੇ ਜਾਂਚ ਕੀਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਰਾਮਾਧਰ ਸੁੰਹਾਲੇ ਨੇ ਮੀਡੀਆ ਨੂੰ ਦੱਸਿਆ ਕਿ ਮੌਤਾਂ ਦਾ ਸਮਾਜ ਦੇ ਤਿਉਹਾਰ ਨਾਲ ਕੋਈ ਸਬੰਧ ਨਹੀਂ ਸੀ ਅਤੇ ਮ੍ਰਿਤਕ ਸ਼ਰਾਬ ਪੀਣ ਦੇ ਆਦੀ ਸਨ। ਸਰਪੰਚ ਰਾਮਾਧਰ ਮ੍ਰਿਤਕ ਰਾਮੂਰਾਮ ਸੁਨਹਾਲੇ ਦਾ ਛੋਟਾ ਭਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸਰੋ ਦੇ ਕ੍ਰਾਇਓਜੈਨਿਕ ਇੰਜਣ ਦਾ ਸਫਲ ਪ੍ਰੀਖਣ
NEXT STORY