ਨੈਸ਼ਨਲ ਡੈਸਕ - ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਥਿਤ ਤੌਰ 'ਤੇ 7 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿੱਤੇ ਹਨ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ ਘਟਨਾ ਪੁਰਾਣੀ ਹੈ। ਅਧਿਕਾਰੀ ਨੇ ਕਿਹਾ, ਪੁਲਸ ਨੂੰ ਇਨ੍ਹਾਂ ਮੌਤਾਂ ਬਾਰੇ ਐਤਵਾਰ ਨੂੰ ਪਤਾ ਲੱਗਾ, ਹਾਲਾਂਕਿ ਪਹਿਲੀ ਮੌਤ ਚਾਰ ਦਿਨ ਪਹਿਲਾਂ ਹੋਈ ਸੀ ਅਤੇ ਸਾਰੇ ਸੱਤਾਂ ਦੀਆਂ ਲਾਸ਼ਾਂ ਦਾ ਸਸਕਾਰ ਪਹਿਲਾਂ ਹੀ ਕਰ ਦਿੱਤਾ ਗਿਆ ਸੀ।
ਜ਼ਿਲਾ ਪੁਲਸ ਸੁਪਰਡੈਂਟ ਸ਼ੌਰਿਆ ਸੁਮਨ ਨੇ ਦੱਸਿਆ ਕਿ ਸਾਰੀਆਂ ਮੌਤਾਂ ਲੌਰੀਆ ਥਾਣਾ ਖੇਤਰ 'ਚ ਹੋਈਆਂ ਹਨ। ਸਥਾਨਕ ਲੋਕਾਂ ਨੇ ਮੌਤਾਂ ਲਈ ਨਕਲੀ ਸ਼ਰਾਬ ਪੀਣ ਨੂੰ ਜ਼ਿੰਮੇਵਾਰ ਠਹਿਰਾਇਆ ਪਰ ਐਸ.ਪੀ. ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੀਆਂ ਦੋ ਮੌਤਾਂ ਦਾ ਕਾਰਨ ਸ਼ਰਾਬ ਨਹੀਂ ਸੀ। ਸੁਮਨ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਟਰੈਕਟਰ ਨੇ ਟੱਕਰ ਮਾਰ ਦਿੱਤੀ, ਜਦਕਿ ਦੂਜਾ ਅਧਰੰਗ ਹੋ ਗਿਆ।
ਪਹਿਲੀ ਮੌਤ 15 ਜਨਵਰੀ ਨੂੰ ਹੋਈ ਸੀ
ਪੁਲਸ ਅਧਿਕਾਰੀ ਨੇ ਕਿਹਾ, “ਪਹਿਲੀ ਮੌਤ 15 ਜਨਵਰੀ ਨੂੰ ਹੋਈ ਸੀ, ਹਾਲਾਂਕਿ ਸਾਨੂੰ ਇਸ ਘਟਨਾ ਬਾਰੇ ਅੱਜ ਹੀ ਪਤਾ ਲੱਗਾ। ਬਾਕੀ ਪੰਜ ਮੌਤਾਂ ਦਾ ਕਾਰਨ ਸਪੱਸ਼ਟ ਨਹੀਂ ਹੈ, ਕਿਉਂਕਿ ਪੁਲਸ ਨੂੰ ਸੂਚਿਤ ਕੀਤੇ ਜਾਣ ਤੋਂ ਪਹਿਲਾਂ ਹੀ ਸਾਰੀਆਂ ਸੱਤ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ ਸੀ। ਸੁਮਨ ਨੇ ਕਿਹਾ ਕਿ ਅਸੀਂ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਟੀਮ ਬਣਾਈ ਹੈ। ਪੱਛਮੀ ਚੰਪਾਰਨ ਦੇ ਡਿਪਟੀ ਵਿਕਾਸ ਕਮਿਸ਼ਨਰ (ਡੀ.ਡੀ.ਸੀ.) ਸੁਮਿਤ ਕੁਮਾਰ ਨੇ ਕਿਹਾ ਕਿ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਸਾਰੀਆਂ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ ਸੀ।
ਸੋਪੋਰ 'ਚ ਫ਼ੌਜ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, 2 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਘੇਰਿਆ
NEXT STORY