ਨਵੀਂ ਦਿੱਲੀ- ਐਤਵਾਰ ਸ਼ਾਮ 7 ਵਜੇ ਰਾਸ਼ਟਰਪਤੀ ਭਵਨ ਵਿਖੇ ਮੋਦੀ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਹੋਇਆ। ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕੀ। ਉਨ੍ਹਾਂ ਨਾਲ ਕੈਬਨਿਟ ਕੁੱਲ 71 ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ, 30 ਕੈਬਨਿਟ ਮੰਤਰੀਆਂ, ਸੁਤੰਤਰ ਚਾਰਜ ਵਾਲੇ 5 ਰਾਜ ਮੰਤਰੀਆਂ ਅਤੇ 36 ਰਾਜ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਮੋਦੀ ਦੀ ਨਵੀਂ ਕੈਬਨਿਟ ਵਿਚ ਯੁਵਾ ਨੇਤਾਵਾਂ ਦੇ ਨਾਲ-ਨਾਲ 7 ਮਹਿਲਾ ਮੰਤਰੀਆਂ ਨੂੰ ਵੀ ਥਾਂ ਮਿਲੀ ਹੈ।
ਇਹ ਵੀ ਪੜ੍ਹੋ- ਤੀਜੀ ਵਾਰ ਲਗਾਤਾਰ PM ਬਣਨ ਦਾ ਖਿਤਾਬ ਮੋਦੀ ਦੇ ਨਾਂ, ਦੇਸ਼ ’ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤਾ
7 ਮਹਿਲਾ ਮੰਤਰੀਆਂ 'ਚ ਨਿਰਮਲਾ ਸੀਤਾਰਮਨ, ਅੰਨਪੂਰਨਾ ਦੇਵੀ, ਅਨੁਪ੍ਰਿਆ ਪਟੇਲ, ਸ਼ੋਭਾ ਕਰੰਦਲਾਜੇ, ਰਕਸ਼ਾ ਖਡਸੇ, ਸਾਵਿੱਤਰੀ ਠਾਕੁਰ ਅਤੇ ਨਿਮੁਬੇਨ ਬੰਭਾਨੀਆ ਹਨ। ਇਨ੍ਹਾਂ 7 ਮਹਿਲਾ ਮੰਤਰੀਆਂ ਨੂੰ ਮੋਦੀ ਦੀ ਨਵੀਂ ਕੈਬਨਿਟ ਵਿਚ ਥਾਂ ਮਿਲੀ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ-
ਨਿਰਮਲਾ ਸੀਤਾਰਮਨ
ਰਾਜ ਸਭਾ ਸੰਸਦ ਮੈਂਬਰ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਪਹਿਲੇ ਅਤੇ ਦੂਜੇ ਕਾਰਜਕਾਲ ਵਿਚ ਵੀ ਮੰਤਰੀ ਰਹੀ ਹੈ। ਉਨ੍ਹਾਂ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਵਿੱਤ ਮੰਤਰੀ ਦਾ ਕਾਰਜਕਾਲ ਪੂਰਾ ਕੀਤਾ। ਨਿਰਮਲਾ ਸੀਤਾਰਮਨ ਦੀ ਗਿਣਤੀ ਭਾਜਪਾ ਦੇ ਸੀਨੀਅਰ ਨੇਤਾਵਾਂ ਵਿਚ ਹੁੰਦੀ ਹੈ।
ਅਨੁਪ੍ਰਿਆ ਪਟੇਲ
ਅਨੁਪ੍ਰਿਆ ਪਟੇਲ ਨੇ ਇਸ ਵਾਰ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਆਪਨਾ ਦਲ ਸੁਪਰੀਮੋ ਨੇ ਉੱਤਰ ਪ੍ਰਦੇਸ਼ ਦੀ ਮਿਰਜ਼ਾਪੁਰ ਸੀਟ 'ਤੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਸਮਾਜਵਾਦੀ ਪਾਰਟੀ ਉਮੀਦਵਾਰ ਰਮੇਸ਼ ਚੰਦ ਨੂੰ ਹਰਾਇਆ ਹੈ। ਪਿਛਲੀ ਮੋਦੀ ਸਰਕਾਰ ਵਿਚ ਵੀ ਕੇਂਦਰੀ ਮੰਤਰੀ ਬਣੀ ਸੀ।
ਇਹ ਵੀ ਪੜ੍ਹੋ- ਚੋਣ ਕਮਿਸ਼ਨ ਨੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ
ਸਾਵਿੱਤਰੀ ਠਾਕੁਰ
ਸਾਵਿੱਤਰੀ ਠਾਕੁਰ ਨੂੰ ਵੀ ਮੋਦੀ ਦੀ ਨਵੀਂ ਕੈਬਨਿਟ ਵਿਚ ਥਾਂ ਮਿਲੀ ਹੈ। ਸਾਵਿੱਤਰੀ ਠਾਕੁਰ ਨੇ ਮੱਧ ਪ੍ਰਦੇਸ਼ ਦੀ ਧਾਰ ਲੋਕ ਸਭਾ ਸੀਟ ਜਿੱਤੀ ਹੈ। ਉਨ੍ਹਾਂ ਨੇ ਕਾਂਗਰਸ ਉਮੀਦਵਾਰ ਰਾਧੇਸ਼ਿਆਮ ਮੁਵੇਲ ਨੂੰ ਹਰਾਇਆ ਹੈ।
ਰਕਸ਼ਾ ਖਡਸੇ
ਰਕਸ਼ਾ ਖਡਸੇ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਉਨ੍ਹਾਂ ਨੇ ਮਹਾਰਾਸ਼ਟਰ ਦੇ ਰਾਵੇਰ ਤੋਂ ਜਿੱਤ ਦਰਜ ਕੀਤੀ ਹੈ। ਰਕਸ਼ਾ ਖਡਸੇ ਨੇ ਐੱਨ. ਸੀ. ਪੀ. ਉਮੀਦਵਾਰ ਸ਼ਰਦ ਪਵਾਰ ਧਿਰ ਨੂੰ ਹਰਾਇਆ ਹੈ। ਉਨ੍ਹਾਂ ਨੇ ਜਿੱਤ ਦੀ ਹੈਟ੍ਰਿਕ ਵੀ ਲਾਈ ਹੈ। ਰਕਸ਼ਾ ਨੇ ਸਰਪੰਚੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ- ਮੋਦੀ ਸਰਕਾਰ 3.0: ਨਵੀਂ ਕੈਬਨਿਟ 'ਚ 11 ਰਾਜ ਸਭਾ ਮੈਂਬਰਾਂ ਨੂੰ ਬਣਾਇਆ ਗਿਆ ਮੰਤਰੀ, ਰਵਨੀਤ ਬਿੱਟੂ ਨੂੰ ਵੀ ਮਿਲੀ ਥਾਂ
ਨਿਮੁਬੇਨ ਬੰਭਾਨੀਆ
ਨਿਮੁਬੇਨ ਬੰਭਾਨੀਆ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਉਨ੍ਹਾਂ ਨੇ ਗੁਜਰਾਤ ਦੀ ਭਾਵਨਗਰ ਲੋਕ ਸਭਾ ਸੀਟ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਮੇਸ਼ ਮਕਵਾਣਾ ਨੂੰ ਸਾਢੇ 4 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।
ਅੰਨਪੂਰਨਾ ਦੇਵੀ
ਅੰਨਪੂਰਨਾ ਦੇਵੀ ਨੇ ਝਾਰਖੰਡ ਦੀ ਕੋਡਰਮਾ ਸੀਟ ਤੋਂ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਲੈਫਟ ਉਮੀਦਵਾਰ ਵਿਨੋਦ ਕੁਮਾਰ ਸਿੰਘ ਨੂੰ 3 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਉਹ ਦੂਜੀ ਵਾਰ ਸੰਸਦ ਮੈਂਬਰ ਬਣੀ ਹੈ। ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਵਿਚ ਵੀ ਉਹ ਮੰਤਰੀ ਬਣੀ ਸੀ।
ਸ਼ੋਭਾ ਕਰੰਦਲਾਜੇ
ਸ਼ੋਭਾ ਕਰੰਦਲਾਜੇ ਨੂੰ ਫਿਰ ਤੋਂ ਮੋਦੀ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਹੈ। ਪਿਛਲੀ ਮੋਦੀ ਸਰਕਾਰ ਵਿਚ ਵੀ ਉਹ ਮੰਤਰੀ ਸੀ। ਉਨ੍ਹਾਂ ਨੇ ਕਰਨਾਟਕ ਦੀ ਬੈਂਗਲੁਰੂ ਨਾਰਥ ਸੀਟ ਤੋਂ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਉਮੀਦਵਾਰ ਪ੍ਰੋਫੈਸਰ ਐਮ. ਵੀ. ਰਾਜੀਵ ਗੌੜਾ ਨੂੰ ਹਰਾਇਆ ਹੈ।
Fact Check : ਅਖਿਲੇਸ਼ ਯਾਦਵ ਨੇ ਚੰਦਰ ਬਾਬੂ ਨਾਇਡੂ ਨਾਲ ਕੀਤੀ ਮੁਲਾਕਾਤ?
NEXT STORY