ਨੈਸ਼ਨਲ ਡੈਸਕ—ਉੱਤਰੀ ਪੂਰਬੀ ਦਿੱਲੀ ਹਿੰਸਾ 'ਚ ਹੁਣ ਤਕ ਦਿੱਲੀ ਪੁਲਸ ਨੇ 702 ਮਾਮਲੇ ਦਰਜ ਕੀਤੇ ਹਨ ਜਿਨ੍ਹਾਂ 'ਚ 48 ਮਾਮਲੇ ਆਮਰਸ ਐਕਟ ਤਹਿਤ ਦਰਜ ਕੀਤੇ ਗਏ ਹਨ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ 2,387 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਫਿਰ ਹਿਰਾਸਤ 'ਚ ਲਿਆ ਗਿਆ ਹੈ। ਦੱਸ ਦੇਈਅ ਕਿ 24 ਫਰਵਰੀ ਨੂੰ ਹੋਈ ਦਿੱਲੀ ਹਿੰਸਾ 'ਚ ਕਰੀਬ 53 ਲੋਕਾਂ ਦੀ ਮੌਤ ਹੋ ਗਈ ਸੀ। ਦਿੱਲੀ ਹਿੰਸਾ 'ਚ ਆਈ.ਬੀ. ਅਧਿਕਾਰੀ ਅੰਕਿਤ ਸ਼ਰਮਾ ਅਤੇ ਦਿੱਲੀ ਪੁਲਸ ਦੇ ਜਵਾਨ ਰਤਨਲਾਲ ਸ਼ਰਮਾ ਵੀ ਸ਼ਹਿਦ ਹੋ ਗਏ।
ਉੱਥੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀ ਵਿਚਾਲੇ ਸੰਸਦ 'ਚ ਪੂਰਾ ਹਫਤਾ ਟਕਰਾਅ ਦਾ ਵਿਸ਼ਾ ਰਹੇ 'ਦਿੱਲੀ 'ਚ ਹਿੰਸਾ' ਮੁੱਦੇ 'ਤੇ ਲੋਕਸਭਾ 'ਚ ਬੁੱਧਵਾਰ ਨੂੰ ਚਰਚਾ ਹੋਵੇਗੀ। ਪਿਛਲੇ ਸ਼ੁੱਕਰਵਾਰ ਨੂੰ ਹੰਗਾਮੇ ਕਾਰਣ ਦੋਵਾਂ ਸਦਨਾਂ ਦੀ ਕਾਰਵਾਈ ਬੁੱਧਵਾਰ ਤਕ ਸਥਗਿਤ ਕਰ ਦਿੱਤੀ ਗਈ ਸੀ।
ਕਾਂਗਰਸ ਦੇ ਲੋਕਸਭਾ 'ਚ ਨੇਤਾ ਅਧੀਰ ਰੰਜਨ ਚੌਧਰੀ ਇਸ ਮੁੱਦੇ 'ਤੇ ਨਿਯਮ 193 ਤਹਿਤ ਚਰਚਾ ਦੀ ਸ਼ੁਰੂਆਤ ਕਰਨਗੇ ਜਦਕਿ ਸੱਤਾਧਾਰੀ ਪਾਰਟੀ ਵੱਲੋਂ ਦਿੱਲੀ ਸੀਟ ਤੋਂ ਸੰਸਦ ਮੀਨਾਕਸ਼ੀ ਲੇਖੀ ਪਹਿਲੀ ਸਪੀਕਰ ਹੋਵੇਗੀ। ਹਾਲਾਂਕਿ ਰਾਜਸਭਾ ਦੇ ਵਿਧਾਨਕ ਕੰਮਕਾਜ ਦੇ ਏਜੰਡੇ 'ਚ ਅਜੇ ਇਸ ਮੁੱਦੇ 'ਤੇ ਚਰਚਾ ਦਾ ਉਲੇਖ ਨਹੀਂ ਕੀਤਾ ਗਿਆ ਹੈ। ਦਿੱਲੀ 'ਚ ਹਿੰਸਾ ਦੇ ਮੁੱਦੇ 'ਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀ ਨੇ ਬਜਟ ਸੈਸ਼ਨ ਦੇ ਦੂਜੇ ਪੜਾਅ 'ਚ ਦੋਵਾਂ ਸਦਨਾਂ 'ਚ ਹੁਣ ਤਕ ਇਕ ਦਿਨ ਵੀ ਸੂਚਜੇ ਢੰਗ ਨਾਲ ਕੰਮਕਾਜ ਨਹੀਂ ਚੱਲਣ ਦਿੱਤਾ ਅਤੇ ਹੰਗਾਮੇ ਕਾਰਣ ਰੋਜ਼ ਕਾਰਵਾਈ ਸਥਗਤਿ ਕਰਨੀ ਪਈ। ਰਾਜਸਭਾ 'ਚ ਕੋਈ ਕੰਮਕਾਜ ਨਾ ਸਕਿਆ ਜਦਕਿ ਲੋਕਸਭਾ 'ਚ ਜਿਹੜਾ ਵੀ ਕੰਮ ਹੋਇਆ ਉਹ ਹੰਗਾਮੇ ਦੌਰਾਨ ਹੀ ਹੋਇਆ।
ਕੇਰਲ 'ਚ ਸਾਹਮਣੇ ਆਏ ਕੋਰੋਨਾਵਾਇਰਸ ਦੇ 5 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 39 ਹੋਈ
NEXT STORY