ਨਵੀਂ ਦਿੱਲੀ- ਕਾਨੂੰਨ ਦੀ ਪੜ੍ਹਾਈ ਕਰਨ ਦੀ ਚਾਹਵਾਨ 77 ਸਾਲਾ ਇਕ ਬੀਬੀ ਨੇ ਸੁਪਰੀਮ ਕੋਰਟ ਦਾ ਰੁਖ ਕਰ ਐੱਲ. ਐੱਲ. ਬੀ. 'ਚ ਦਾਖਲੇ ਦੇ ਲਈ ਵੱਧ ਤੋਂ ਵੱਧ ਉਮਰ ਹੱਦ 30 ਸਾਲ ਨਿਰਧਾਰਤ ਕਰ ਦਿੱਤੇ ਜਾਣ ਦੇ 'ਬਾਰ ਕੌਂਸਲ ਆਫ ਇੰਡੀਆ' (ਬੀ. ਸੀ. ਆਈ.) ਦੇ ਨਵੇਂ ਨਿਯਮਾਂ ਨੂੰ ਚੁਣੌਤੀ ਦਿੱਤੀ ਹੈ। ਉੱਤਰ ਪ੍ਰਦੇਸ਼ ਸਥਿਤ ਸਾਹਿਬਾਬਾਦ ਵਾਸੀ ਰਾਜਕੁਮਾਰੀ ਤਿਆਗੀ ਨੇ ਤਿੰਨ ਸਾਲਾ ਐੱਲ. ਐੱਲ. ਬੀ. 'ਚ ਦਾਖਲਾ ਨਾ ਮਿਲਣ 'ਤੇ ਇਕ ਪਟੀਸ਼ਨ ਦਾਇਰ ਕੀਤੀ, ਜਿਸ ਵਿਚ ਉਸ ਨੇ ਮੁੱਦੇ 'ਤੇ ਪਹਿਲਾਂ ਤੋਂ ਪੈਂਡਿੰਗ ਉਸ ਵਿਸ਼ੇ ਵਿਚ ਦਖਲ ਕਰਨ ਦੀ ਬੇਨਤੀ ਕੀਤੀ , ਜਿਸ 'ਚ ਬੀ. ਸੀ. ਆਈ. ਦੇ ਨਿਯਮਾਂ ਨੂੰ ਚੁਣੌਤੀ ਦਿੱਤੀ ਗਈ ਹੈ।
ਬੀ. ਸੀ. ਆਈ. ਦੇ ਨਿਯਮਾਂ ਦੇ ਅਨੁਸਾਰ ਪੰਜ ਸਾਲਾ 'ਚ ਦਾਖਲੇ ਦੇ ਲਈ ਵੱਧ ਤੋਂ ਵੱਧ ਉਮਰ 20 ਸਾਲ ਤੇ ਤਿੰਨ ਸਾਲਾ ਐੱਲ. ਐੱਲ. ਬੀ. 'ਚ ਦਾਖਲੇ ਲਈ ਵੱਧ ਤੋਂ ਵੱਧ ਉਮਰ ਹੱਦ 30 ਸਾਲ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਤਿਆਗੀ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਆਪਣੀ ਜਾਇਦਾਦ ਨੂੰ ਬਚਾਉਣ 'ਚ ਕਾਨੂੰਨੀ ਅੜਿੱਕੇ ਸਾਹਮਣੇ ਆਉਣ 'ਤੇ ਉਸ ਨੂੰ ਕਾਨੂੰਨ ਦੀ ਪੜ੍ਹਾਈ 'ਚ ਦਿਲਚਸਪੀ ਦਿਖੀ। ਪਟੀਸ਼ਨ ਦੇ ਅਨੁਸਾਰ ਬੀਬੀ ਦੇ ਕੋਲ ਕੋਈ ਵਕੀਲ ਨਹੀਂ ਹੋਣ ਦੇ ਕਾਰਨ ਉਸ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਪੇਚੀਦਗੀ ਖੁਦ ਸਮਝਣੀ ਪੈਂਦੀ ਹੈ।
ਕੋਰੋਨਾ ਆਫ਼ਤ 'ਚ ਮਦਦ ਲਈ ਅੱਗੇ ਆਏ ਹੀਰਾ ਕਾਰੋਬਾਰੀ, 32 ਪਰਿਵਾਰਾਂ ਨੂੰ ਦਿੱਤੇ ਚੈੱਕ
NEXT STORY