ਨਵੀਂ ਦਿੱਲੀ – ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸੀ ਫੌਜ ਵਿਚ ਭਾਰਤ ਦੇ 91 ਨਾਗਰਿਕਾਂ ਨੂੰ ਭਰਤੀ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 8 ਜਾਨ ਗੁਆ ਚੁੱਕੇ ਹਨ ਅਤੇ 14 ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਬਾਕੀ 69 ਭਾਰਤੀ ਰਿਹਾਈ ਦੀ ਉਡੀਕ ਕਰ ਰਹੇ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,‘‘ਸਾਡੇ ਕੋਲ ਹੁਣ ਤਕ ਕੁਲ ਮਿਲਾ ਕੇ 91 ਅਜਿਹੇ ਭਾਰਤੀ ਨਾਗਰਿਕ ਹਨ, ਜਿਨ੍ਹਾਂ ਨੂੰ ਰੂਸੀ ਫੌਜ ਵਿਚ ਭਰਤੀ ਕੀਤਾ ਗਿਆ ਹੈ। ਮੰਦੇ ਭਾਗੀਂ ਉਨ੍ਹਾਂ ਵਿਚੋਂ 8 ਦੀ ਜਾਨ ਜਾ ਚੁੱਕੀ ਹੈ, 14 ਨੂੰ ਛੁੱਟੀ ਦੇ ਦਿੱਤੀ ਗਈ ਹੈ ਜਾਂ ਕਿਸੇ ਤਰ੍ਹਾਂ ਸਾਡੀ ਮਦਦ ਨਾਲ ਵਾਪਸ ਆ ਗਏ ਹਨ, ਜਦੋਂਕਿ 69 ਭਾਰਤੀ ਨਾਗਰਿਕ ਅਜਿਹੇ ਹਨ ਜੋ ਰੂਸੀ ਫੌਜ ’ਚੋਂ ਰਿਹਾਈ ਦੀ ਉਡੀਕ ਕਰ ਰਹੇ ਹਨ।’’
ਰਾਮ ਰਹੀਮ ਨੂੰ ਫਰਲੋ ਜਾਂ ਪੈਰੋਲ ਦੇਣ ’ਤੇ ਫੈਸਲਾ ਨਿਯਮਾਂ ਤਹਿਤ ਹਰਿਆਣਾ ਸਰਕਾਰ ਲਵੇਗੀ: ਹਾਈ ਕੋਰਟ
NEXT STORY