ਭੋਪਾਲ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਕਿਹਾ ਕਿ ਪਿਛਲੇ 100 ਸਾਲ ’ਚ ਦੁਨੀਆ ’ਤੇ ਆਈ ਸਭ ਤੋਂ ਭਿਆਨਕ ਬਿਪਤਾ ਕੋਰੋਨਾ ਮਹਾਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਸਰਕਾਰ ਨੇ 80 ਕਰੋੜ ਭਾਰਤੀਆਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਮੱਧ ਪ੍ਰਦੇਸ਼ ਦੇ ਲਾਭਪਾਤਰੀਆਂ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੱਧ ਪ੍ਰਦੇਸ਼ ’ਚ 5 ਕਰੋੜ ਲੋਕਾਂ ਨੂੰ ਅਤੇ ਦੇਸ਼ ’ਚ 80 ਕਰੋੜ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੇ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਮੁਫ਼ਤ ਰਾਸ਼ਨ ਪ੍ਰਦਾਨ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਸਤਨਾ, ਹੋਸ਼ੰਗਾਬਾਦ, ਬੁਰਹਾਨਪੁਰ ਅਤੇ ਨਿਵਾੜੀ ਦੇ ਲਾਭਪਾਤਰੀਆਂ ਨਾਲ ਸਿੱਧੇ ਗੱਲਬਾਤ ਕਰ ਕੇ ਇਹ ਵੀ ਜਾਣਿਆ ਕਿ ਉਨ੍ਹਾਂ ਨੂੰ ਮੁਫ਼ਤ ਰਾਸ਼ਨ ਮਿਲਿਆ ਜਾਂ ਨਹੀਂ। ਰਾਸ਼ਨ ਮਿਲਣ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਲੋਕਾਂ ਨਾਲ ਹੋਰ ਯੋਜਨਾਵਾਂ ਤੋਂ ਮਿਲਣ ਵਾਲੇ ਲਾਭ ਨੂੰ ਲੈ ਕੇ ਵੀ ਸਵਾਲ ਕੀਤੇ।
ਇਹ ਵੀ ਪੜ੍ਹੋ : ਸ਼ੌਕ ਦਾ ਕੋਈ ਮੁੱਲ ਨਹੀਂ, ਲੁਧਿਆਣਾ ਦੇ ਸ਼ਖ਼ਸ ਨੇ 16 ਲੱਖ ’ਚ ਖ਼ਰੀਦਿਆ ਬਲਦ ‘ਯੋਧਾ’
ਕੋਰੋਨਾ ਕਾਲ ਵਿਚ ਦੇਸ਼ ’ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਅਤੇ ਸ਼ਹਿਰਾਂ ਤੋਂ ਪਿੰਡਾਂ ਵਿਚ ਵਾਪਸ ਆਏ ਲੋਕਾਂ ਲਈ ਰੁਜ਼ਗਾਰ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਦੀ ਆਪਣੀ ਰਣਨੀਤੀ ’ਚ ਗਰੀਬਾਂ ਨੂੰ ਪਹਿਲੀ ਤਰਜੀਹ ਦਿੱਤੀ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਹੋਵੇ ਜਾਂ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ, ਅਸੀਂ ਪਹਿਲੇ ਦਿਨ ਤੋਂ ਹੀ ਗਰੀਬਾਂ ਦੇ ਭੋਜਨ ਅਤੇ ਰੁਜ਼ਗਾਰ ਬਾਰੇ ਸੋਚਿਆ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਨ੍ਹਾਂ ਸਾਰੇ ਪ੍ਰਬੰਧਾਂ ਨਾਲ ਭਾਰਤ ਨੇ ਮੇਡ ਇਨ ਇੰਡੀਆ ’ਤੇ ਜ਼ੋਰ ਲਾਇਆ। ਇਸੇ ਕਾਰਨ ਭਾਰਤ ਕੋਲ ਆਪਣੀ ਪ੍ਰਭਾਵੀ ਸੁਰੱਖਿਅਤ ਵੈਕਸੀਨ ਵੀ ਹੈ। ਮੋਦੀ ਨੇ ਕੋਰੋਨਾ ਖ਼ਿਲਾਫ਼ ਦੇਸ਼ ਵਿਚ ਚਲਾਏ ਜਾ ਰਹੇ ਟੀਕਾਕਰਨ ਮੁਹਿੰਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ਼ੁੱਕਰਵਾਰ ਨੂੰ ਦੇਸ਼ ਵਿਚ 50 ਕਰੋੜ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਹਾਸਲ ਕੀਤਾ ਗਿਆ, ਜੋ ਕਿ ਇਕ ਵੱਡੀ ਉਪਲੱਬਧੀ ਹੈ।
ਇਹ ਵੀ ਪੜ੍ਹੋ : ਖੁਸ਼ਖ਼ਬਰੀ: ਜੌਹਨਸਨ ਐਂਡ ਜੌਹਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਭਾਰਤ ’ਚ ਮਿਲੀ ਮਨਜ਼ੂਰੀ
ਦੁਨੀਆ ਦੇ ਕਈ ਦੇਸ਼ਾਂ ਦੀ ਆਬਾਦੀ ਤੋਂ ਵੱਧ ਟੀਕੇ ਭਾਰਤ ਇਕ ਹਫ਼ਤੇ ਵਿਚ ਲਾ ਰਿਹਾ ਹੈ। ਇਹ ਨਵੇਂ ਭਾਰਤ ਦਾ ਆਤਮ ਨਿਰਭਰ ਭਾਰਤ ਹੈ। ਕਦੇ ਅਸੀਂ ਦੁਨੀਆ ਦੇ ਪਿੱਛੇ ਰਹਿੰਦੇ ਸਨ ਪਰ ਹੁਣ ਅਸੀਂ ਅੱਗੇ ਹਾਂ। ਉਨ੍ਹਾਂ ਨੇ ਕਿਹਾ ਕਿ ਅੱਗੇ ਆਉਣ ਵਾਲੇ ਦਿਨਾਂ ’ਚ ਟੀਕਾਕਰਨ ਨੂੰ ਹੋਰ ਵਧਾਉਣਾ ਹੈ। ਕੋਵਿਡ-19 ਦੀ ਤੀਜੀ ਸੰਭਾਵਿਤ ਲਹਿਰ ਤੋਂ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਵਿਚ ਸਾਨੂੰ ਕੋਰੋਨਾ ਨੂੰ ਨਹੀਂ ਭੁੱਲਣਾ ਹੈ, ਤੀਜੀ ਲਹਿਰ ਨੂੰ ਆਉਣ ਤੋਂ ਰੋਕਣਾ ਹੈ। ਉਨ੍ਹਾਂ ਨੇ ਕਿਹਾ ਕਿ ਮਾਸਕ, ਟੀਕਾ, ਦੋ ਗਜ਼ ਦੀ ਦੂਰੀ, ਬਹੁਤ ਜ਼ਰੂਰੀ ਹੈ।
ਮਾਂ ਨੇ ਮੋਬਾਇਲ ’ਤੇ ਗੇਮ ਖੇਡਣ ਤੋਂ ਰੋਕਿਆ ਤਾਂ 13 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ
NEXT STORY