ਨਵੀਂ ਦਿੱਲੀ— ਭਾਰਤ ’ਚ ਜੌਹਨਸਨ ਐਂਡ ਜੌਹਨਸਨ ਦੇ ਇਕ ਖ਼ੁਰਾਕ (ਸਿੰਗਲ ਡੋਜ਼) ਵਾਲੇ ਕੋਵਿਡ-19 ਰੋਕੂ ਟੀਕੇ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਮਿਲ ਗਈ ਹੈ। ਇਹ ਜਾਣਕਾਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਦਿੱਤੀ। ਸਿਹਤ ਮੰਤਰੀ ਨੇ ਕਿਹਾ ਕਿ ਇਸ ਨਾਲ ਵਾਇਰਸ ਖ਼ਿਲਾਫ਼ ਲੜਾਈ ’ਚ ਦੇਸ਼ ਦੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਮੰਡਾਵੀਆ ਨੇ ਟਵੀਟ ਕੀਤਾ ਕਿ ਭਾਰਤ ਨੇ ਟੀਕੇ ਦੀ ਆਪਣੀ ਬਾਸਕੇਟ ਨੂੰ ਹੋਰ ਵੱਡਾ ਕੀਤਾ। ਭਾਰਤ ’ਚ ਜੌਹਨਸਨ ਐਂਡ ਜੌਹਨਸਨ ਦੀ ਇਕ ਖ਼ੁਰਾਕ ਵਾਲੇ ਕੋਵਿਡ-19 ਰੋਕੂ ਟੀਕੇ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਮਿਲੀ। ਹੁਣ ਭਾਰਤ ਕੋਲ ਐਮਰਜੈਂਸੀ ਇਸਤੇਮਾਲ ਲਈ 5 ਟੀਕੇ ਹਨ।
ਇਹ ਵੀ ਪੜ੍ਹੋ : ਭਾਰਤ ਨੇ ਪ੍ਰਾਪਤ ਕੀਤੀ ਇਤਿਹਾਸਕ ਉਪਲੱਬਧੀ, ਕੋਰੋਨਾ ਟੀਕਾਕਰਨ 'ਚ 50 ਕਰੋੜ ਦਾ ਅੰਕੜਾ ਪਾਰ ਕੀਤਾ
ਜ਼ਿਕਰਯੋਗ ਹੈ ਕਿ ਜੌਹਨਸਨ ਐਂਡ ਜੌਹਨਸਨ ਅਮਰੀਕਾ ਕੰਪਨੀ ਦਾ ਕੋਵਿਡ-19 ਰੋਕੂ ਟੀਕਾ ਹੈ। ਅਮਰੀਕਾ ਦੀ ਦਵਾਈ ਕੰਪਨੀ ਨੇ ਆਪਣੇ ਟੀਕੇ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਲਈ ਸ਼ੁੱਕਰਵਾਰ ਨੂੰ ਬੇਨਤੀ ਕੀਤੀ ਸੀ। ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਸ਼ੌਕ ਦਾ ਕੋਈ ਮੁੱਲ ਨਹੀਂ, ਲੁਧਿਆਣਾ ਦੇ ਸ਼ਖ਼ਸ ਨੇ 16 ਲੱਖ ’ਚ ਖ਼ਰੀਦਿਆ ਬਲਦ ‘ਯੋਧਾ’
ਭਾਰਤ ’ਚ ਮਨਜ਼ੂਰੀ ਪ੍ਰਾਪਤ ਕਰਨ ਵਾਲੀ ਇਹ 5ਵੀਂ ਵੈਕਸੀਨ ਹੈ। ਇਸ ਤੋਂ ਪਹਿਲਾਂ ਭਾਰਤ ’ਚ ਬਾਇਓਟੈੱਕ ਦੀ ਕੋਵੈਕਸੀਨ, ਸੀਰਮ ਦੀ ਕੋਵਿਸ਼ੀਲਡ, ਰੂਸ ਦੀ ਸਪੂਤਨਿਕ ਅਤੇ ਅਮਰੀਕਾ ਦੀ ਮੌਡਰਨਾ ਵੈਕਸੀਨ ਨੂੰ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ। ਇਨ੍ਹਾਂ ਵੈਕਸੀਨਾਂ ਦਾ ਭਾਰਤ ’ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਦੱਸ ਦੇਈਏ ਕਿ ਭਾਰਤ ’ਚ ਬੀਤੇ ਸ਼ੁੱਕਰਵਾਰ ਯਾਨੀ ਕਿ ਭਲਕੇ 50 ਕਰੋੜ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਹਾਸਲ ਕੀਤਾ ਗਿਆ ਹੈ।
ਰਾਜਸਥਾਨ : ਚਾਰਜਿੰਗ ਦੌਰਾਨ ਬਲਿਊਟੁੱਥ ਹੈੱਡਫੋਨ ਫਟਣ ਨਾਲ ਨੌਜਵਾਨ ਦੀ ਮੌਤ
NEXT STORY