ਗੁਰੂਗ੍ਰਾਮ- ਨੀਂਦ ਤਾਂ ਵਾਂਝੇ ਟੱਰਕ ਡਰਾਈਵਰ ਕੇ.ਐੱਮ.ਪੀ. (ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ) 'ਤੇ ਜ਼ਿਆਦਾਤਰ ਹਾਦਸਿਆਂ ਦਾ ਕਾਰ ਬਣਦੇ ਹਨ। ਜਦੋਂ ਕਿ ਨੇੜੇ-ਤੇੜੇ ਟਰਾਮਾ ਸੈਂਟਰਾਂ ਦੀ ਘਾਟ ਲਗਭਗ 80 ਫੀਸਦੀ ਹਾਦਸਾ ਪੀੜਤਾਂ ਲਈ ਖ਼ਤਰਨਾਕ ਸਾਬਿਤ ਹੁੰਦੀ ਹੈ। ਹਰਿਆਣਾ ਸਟੇਟ ਇੰਡਸਟ੍ਰੀਅਲ ਇੰਫ੍ਰਾਸਟਰਕਚਰ ਡੈਵਲਪਮੈਂਟ ਕਾਰਪੋਰੇਸ਼ਨ (ਐੱਚ.ਐੱਸ.ਆਈ.ਆਈ.ਡੀ.ਸੀ.) ਵਲੋਂ ਹਾਲ 'ਚ ਕੀਤੇ ਗਏ ਇਕ ਸਰਵੇਖਣ 'ਚ ਇਹ ਤੱਥ ਸਾਹਮਣੇ ਆਏ ਸਨ। ਅੰਕੜਿਆਂ ਅਨੁਸਾਰ, ਪਿਛਲੇ ਸਾਲ ਜਨਵਰੀ ਤੋਂ ਜੂਨ ਦਰਮਿਆਨ 135 ਕਿਲੋਮੀਟਰ ਲੰਬੇ ਇਸ ਮਾਰਗ 'ਤੇ 60 ਲੋਕਾਂ ਦੀ ਮੌਤ ਹੋਈ, ਜਦੋਂ ਕਿ ਇਸ ਸਾਲ ਜਨਵਰੀ ਤੋਂ ਇਹ ਗਿਣਤੀ ਪਹਿਲਾਂ ਹੀ 125 ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਅਨੁਸਾਰ ਐਕਸਪ੍ਰੈੱਸ ਵੇਅ 'ਤੇ ਹੋਣ ਵਾਲੇ ਜ਼ਿਆਦਾਤਰ ਹਾਦਸਿਆਂ 'ਚ ਸੜਕ ਕਿਨਾਰੇ ਖੜ੍ਹੇ ਟਰੱਕ ਸ਼ਾਮਲ ਹੁੰਦੇ ਹਨ। ਕਈ ਡਰਾਈਵਰਾਂ ਨੇ ਕਬੂਲ ਕੀਤਾ ਹੈ ਕਿ ਨੀਂਦ ਤੋਂ ਵਾਂਝੇ ਹੋਣ ਕਾਰਨ, ਉਹ ਆਪਣੇ ਵਾਹਨਾਂ ਨੂੰ ਐਕਸਪ੍ਰੈੱਸ ਦੇ ਕਿਨਾਰੇ ਰੋਕ ਦਿੰਦੇ ਹਨ ਅਤੇ ਸੌਂਦੇ ਹਨ। ਐਕਸਪ੍ਰੈੱਸ ਵੇਅ 'ਤੇ ਖੜ੍ਹੇ ਟਰੱਕਾਂ ਨਾਲ ਵਾਹਨਾਂ ਦੇ ਟਕਰਾਉਣ ਦੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ।
ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਕਸਪ੍ਰੈੱਸ ਵੇਅ 'ਤੇ ਤਾਇਨਾਤ 11 ਐਂਬੂਲੈਂਸ 12-20 ਦੇ ਅੰਦਰ ਕਿਸੇ ਵੀ ਹਾਦਸੇ ਵਾਲੀ ਜਗ੍ਹਾ ਪਹੁੰਚ ਸਕਦੀਆਂ ਹਨ, ਉੱਥੇ ਹੀ ਨੇੜੇ ਕੋਈ ਟਰਾਮਾ ਸੈਂਟਰ ਨਹੀਂ ਹੈ, ਜ਼ਖ਼ਮੀਆਂ ਨੂੰ ਹਸਪਤਾਲ ਲਿਜਾਉਣ 'ਚ ਦੇਰੀ ਨਾਲ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇੱਥੇ ਹਾਦਸਿਆਂ ਦੇ ਪਿੱਛੇ ਹੋਰ ਪ੍ਰਮੁੱਖ ਕਾਰਨ ਓਵਰਸਪੀਡਿੰਗ ਅਤੇ ਉੱਚਿਤ ਰੋਸ਼ਨੀ ਵਿਵਸਥਾ ਦੀ ਘਾਟ ਹੈ। ਐੱਚ.ਐੱਸ.ਆਈ.ਆਈ.ਡੀ.ਸੀ. ਦੇ ਐੱਸ.ਡੀ.ਓ. ਆਰ.ਪੀ. ਵਸ਼ਿਸ਼ਟ ਨੇ ਕਿਹਾ,''ਜ਼ਿਆਦਾਤਰ ਹਾਦਸਿਆਂ 'ਚ ਨੀਂਦ 'ਚ ਟਰੱਕ ਡਰਾਈਵਰ ਸ਼ਾਮਲ ਹੁੰਦੇ ਹਨ। ਸਾਡੇ ਕੋਲ ਐਂਬੂਲੈਂਸ ਹਨ ਪਰ ਟਰਾਮਾ ਸੈਂਟਰ ਦੂਰ ਹਨ। ਇਨ੍ਹਾਂ ਦੋਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਕਦਮ ਉਠਾਏ ਜਾ ਰਹੇ ਹਨ।'' ਕੇ.ਐੱਮ.ਪੀ. ਐਕਸਪ੍ਰੈੱਸ 'ਚ ਸਟਾਪਓਵਰ ਅਤੇ ਢਾਬੇ ਆਦਿ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਯਾਤਰੀਆਂ ਨੇ ਇਨ੍ਹਾਂ ਮੁੱਦਿਆਂ ਨੂੰ ਵਾਰ-ਵਾਰ ਚੁਕਿਆ ਹੈ ਪਰ ਕੋਈ ਫ਼ਾਇਦਾ ਨਹੀਂ ਹੋਇਆ। ਵਾਰ-ਵਾਰ ਵਾਅਦਿਆਂ ਦੇ ਬਾਵਜੂਦ ਐਕਸਪ੍ਰੈੱਸ ਵੇਅ 'ਤੇ ਕੋਈ ਨਵਾਂ ਟਰਾਮਾ ਸੈਂਟਰ ਨਹੀਂ ਬਣਾਇਆ ਗਿਆ ਹੈ।
ਏਕਨਾਥ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਏ ਜਾਣ ਖ਼ਿਲਾਫ਼ ਦਾਖ਼ਲ ਪਟੀਸ਼ਨ 'ਤੇ 11 ਜੁਲਾਈ ਹੋਵੇਗੀ ਸੁਣਵਾਈ
NEXT STORY