ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੀ ਕਿਰਤ ਸ਼ਕਤੀ 'ਚ ਔਰਤਾਂ ਦੀ ਹਿੱਸੇਦਾਰੀ 4.2 ਫ਼ੀਸਦੀ ਵੱਧ ਕੇ 37 ਫ਼ੀਸਦੀ ਹੋ ਗਈ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਮਹਿਲਾ ਕਿਰਤ ਸ਼ਕਤੀ ਹਿੱਸੇਦਾਰੀ ਦਰ 2018-19 'ਚ ਵੱਧ ਕੇ 24.5 ਫ਼ੀਸਦੀ ਹੋ ਗਈ ਸੀ, ਜੋ 2017-18 'ਚ 23.3 ਫ਼ੀਸਦੀ ਸੀ।
ਇਹ ਵੀ ਪੜ੍ਹੋ : ਕਤਲ ਦੇ 49 ਸਾਲ ਪੁਰਾਣੇ ਮਾਮਲੇ 'ਚ ਆਇਆ ਫ਼ੈਸਲਾ, 80 ਸਾਲਾ ਬਜ਼ੁਰਗ ਨੂੰ ਸੁਣਾਈ ਗਈ ਉਮਰ ਕੈਦ
ਅੰਕੜਿਆਂ ਅਨੁਸਾਰ ਸਾਲ 2019-20 'ਚ ਮਹਿਲਾ ਕਿਰਤ ਸ਼ਕਤੀ ਹਿੱਸੇਦਾਰੀ ਦਰ 30 ਫ਼ੀਸਦੀ ਸੀ, ਜੋ 2020-21 'ਚ ਵੱਧ ਕੇ 32.5 ਫ਼ੀਸਦੀ ਹੋ ਗਈ। ਇਹ ਦਰ 2021-22 'ਚ 32.8 ਫ਼ੀਸਦੀ ਸੀ ਜੋ 2022-23 'ਚ ਵੱਧ ਕੇ 37 ਫ਼ੀਸਦੀ ਹੋ ਗਈ। ਮੰਤਰਾਲਾ ਨੇ ਕਿਹਾ,''9 ਅਕਤੂਬਰ 2023 ਨੂੰ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਵਲੋਂ ਜਾਰੀ ਪੀਰੀਅਡਿਕ ਲੇਬਰ ਫ਼ੋਰਸ ਸਰਵੇ ਰਿਪੋਰਟ 2022-23 ਤੋਂ ਪਤਾ ਲੱਗਦਾ ਹੈ ਕਿ ਦੇਸ਼ 'ਚ ਮਹਿਲਾ ਕਿਰਤ ਸ਼ਕਤੀ ਹਿੱਸੇਦਾਰੀ ਦਰ 2023 'ਚ 4.2 ਫ਼ੀਸਦੀ ਵੱਧ ਕੇ 37 ਫ਼ੀਸਦੀ ਹੋ ਗਈ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਕਿਹਾ- ਨਵਾਂ ਗਰਬਾ ਲਿਖਿਆ ਹੈ, ਨਰਾਤਿਆਂ ਦੌਰਾਨ ਸਾਂਝਾ ਕਰਾਂਗਾ
NEXT STORY