ਭਾਗਲਪੁਰ : ਬਿਹਾਰ ਦੇ ਅਰਰਿਆ ਅਤੇ ਭਾਗਲਪੁਰ ਜ਼ਿਲ੍ਹੇ ਵਿੱਚ ਅੱਗ ਲੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ 9 ਬੱਚਿਆਂ ਦੀ ਸੜ ਕੇ ਮੌਤ ਹੋ ਗਈ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਅਰਰਿਆ ਜ਼ਿਲ੍ਹੇ ਦੇ ਪਲਾਸੀ ਥਾਣਾ ਅਨੁਸਾਰ ਕਵਿਆ ਪਿੰਡ ਦੇ ਵਾਰਡ ਨੰਬਰ 6 ਵਿੱਚ ਮੰਗਲਵਾਰ ਦੀ ਦੁਪਹਿਰ 6 ਬੱਚਿਆਂ ਦੀ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਸਿਖਿਆਰਥੀ ਡਿਪਟੀ ਐਸ.ਪੀ. ਏਜਾਜ਼ ਹਫੀਜ਼ ਨੇ ਦੱਸਿਆ ਕਿ ਮਰਨ ਵਾਲੇ ਬੱਚਿਆਂ ਦੀ ਪਛਾਣ ਬਰਕਸ਼ (4), ਅਲੀ ਹਸਨ (5), ਦਿਲਵਰ (5), ਅਸ਼ਰਫ (5), ਗੁਲਨਾਜ (4) ਅਤੇ ਖੁਸ਼ਨਿਹਾ (6) ਦੇ ਰੂਪ ਵਿੱਚ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕੜਕ ਦੀ ਆਈ ਨਵੀਂ ਫਸਲ ਨੂੰ ਅੱਗ ਵਿੱਚ ਭੁੰਨਣ ਦੇ ਕ੍ਰਮ ਵਿੱਚ ਉਸ ਤੋਂ ਨਿਕਲੀ ਚੰਗਿਆੜੀ ਕੋਲ ਦੀ ਇੱਕ ਝੋਪੜੀ ਉੱਤੇ ਪਈ, ਜਿਸ ਦੇ ਨਾਲ ਉਸ ਵਿੱਚ ਅੱਗ ਲੱਗ ਗਈ। ਜਿਸ ਤੋਂ ਬਾਅਦ ਬੱਚੇ ਅੱਗ ਲੱਗਣ 'ਤੇ ਡਰ ਕੇ ਆਪਣੀ ਜਾਨ ਬਚਾਉਣ ਲਈ ਉਸੇ ਝੋਪੜੀ ਵਿੱਚ ਪ੍ਰਵੇਸ਼ ਕਰ ਗਏ ਅਤੇ ਅੱਗ ਦੀ ਚਪੇਟ ਵਿੱਚ ਆ ਗਏ।
ਇਹ ਵੀ ਪੜ੍ਹੋ- ਪਿਤਾ ਨੇ ਆਪਣੀ 13 ਸਾਲਾ ਧੀ ਨਾਲ ਕੀਤਾ ਰੇਪ, ਗ੍ਰਿਫਤਾਰ
ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਇਸ ਹਾਦਸੇ 'ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ ਅਤੇ ਹਾਦਸੇ ਵਿੱਚ ਮਰਨ ਵਾਲੇ ਬੱਚਿਆਂ ਦੇ ਪਰਿਵਾਰ ਵਾਲਿਆਂ ਪ੍ਰਤੀ ਡੂੰਘੀ ਸੰਵੇਦਨਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ, ‘‘ਇਹ ਕਾਫ਼ੀ ਦੁਖਦ ਹੈ ਅਤੇ ਮੈਨੂੰ ਇਸ ਘਟਨਾ ਤੋਂ ਅਫ਼ਸੋਸ ਹੈ। ਉਨ੍ਹਾਂ ਨੇ ਮਰਨ ਵਾਲਿਆਂ ਬੱਚੀਆਂ ਦੇ ਪਰਿਵਾਰ ਵਾਲਿਆਂ ਨੂੰ ਚਾਰ-ਚਾਰ ਲੱਖ ਰੂਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਨਿਰਦੇਸ਼ ਦਿੱਤਾ ਹੈ।
ਦੂਜੇ ਪਾਸੇ ਪ੍ਰਦੇਸ਼ ਦੇ ਭਾਗਲਪੁਰ ਜ਼ਿਲ੍ਹੇ ਦੇ ਪੀਰਪੈਂਤੀ ਥਾਣੇ ਦੇ ਪਰਸ਼ੁਰਾਮਪੁਰ ਪਿੰਡ ਵਿੱਚ ਸੋਮਵਾਰ ਰਾਤ ਖਾਣਾ ਬਣਾਉਣ ਦੇ ਕ੍ਰਮ ਵਿੱਚ ਇੱਕ ਘਰ ਵਿੱਚ ਲੱਗੀ ਅੱਗ ਦੀ ਚਪੇਟ ਵਿੱਚ ਆ ਕੇ ਤਿੰਨ ਬੱਚਿਆਂ ਦੀ ਝੁਲਸਣ ਕਾਰਨ ਮੌਤ ਹੋ ਗਈ, ਜਦੋਂ ਕਿ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਬੁਰੀ ਤਰ੍ਹਾਂ ਝੁਲਸ ਗਏ।
ਕਹਲਗਾਂਵ ਦੇ ਅਨੁਮੰਡਲ ਅਧਿਕਾਰੀ ਸੁਜੈ ਕੁਮਾਰ ਸਿੰਘ ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਮੰਗਲਵਾਰ ਨੂੰ ਦੱਸਿਆ ਕਿ ਅਧਿਕਾਰੀਆਂ ਦੀ ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਹੈ। ਰਿਪੋਰਟ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਪੰਜ ਸਾਲ ਦੇ ਸੂਰਜ ਕੁਮਾਰ (5), ਪ੍ਰੀਤੀ (3) ਅਤੇ ਨੈਨਾ ਕੁਮਾਰੀ (1) ਦੇ ਰੂਪ ਵਿੱਚ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਝੁਲਸੇ ਪਤੀ-ਪਤਨੀ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਯੂ.ਪੀ. ਸਰਕਾਰ ਦਾ ਐਲਾਨ, 2022 ਤੱਕ UP 'ਚ ਹਰ ਗ਼ਰੀਬ ਕੋਲ ਹੋਵੇਗਾ ਆਪਣਾ ਘਰ
NEXT STORY