ਸ਼੍ਰੀਨਗਰ (ਵਾਰਤਾ)- ਮੱਧ ਕਸ਼ਮੀਰ ਦੇ ਗੰਦੇਰਬਲ ਜ਼ਿਲ੍ਹੇ 'ਚ ਐਤਵਾਰ ਨੂੰ ਸਿੰਧ ਨਦੀ 'ਚ ਇਕ ਵਾਹਨ ਡਿੱਗਣ ਨਾਲ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦੇ ਘੱਟੋ-ਘੱਟ 9 ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਹਾਦਸਾ ਉਸ ਸਮੇਂ ਹੋਇਆ, ਜਦੋਂ ਮੀਂਹ ਦਰਮਿਆਨ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਵਾਹਨ ਨੀਲਗ੍ਰਾਰ ਹੈਲੀਪੈਡ ਕੋਲ ਸਿੰਧ ਨਦੀ 'ਚ ਡਿੱਗ ਗਿਆ। ਇਸ ਹਾਦਸੇ 'ਚ 9 ਸੀ.ਆਰ.ਪੀ.ਐੱਫ. ਜਵਾਨ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਬਾਲਟਾਲ ਦੇ ਬੇਸ ਕੈਂਪ ਹਸਪਤਾਲ ਲਿਆਂਦਾ ਗਿਆ ਹੈ।
ਖ਼ਰਾਬ ਮੌਸਮ ਕਾਰਨ ਅਸਥਾਈ ਰੂਪ ਨਾਲ ਰੋਕੀ ਗਈ ਅਮਰਨਾਥ ਯਾਤਰਾ
NEXT STORY