ਸ਼੍ਰੀਨਗਰ (ਅਰੀਜ, ਏਜੰਸੀਆਂ) : ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ 'ਚ 4 ਅੱਤਵਾਦੀ ਮਾਰੇ ਗਏ ਹਨ। ਚਾਰਾਂ ਦੀਆਂ ਲਾਸ਼ਾਂ ਅਤੇ ਹਥਿਆਰ ਬਰਾਮਦ ਹੋ ਗਏ ਹਨ। ਇਨ੍ਹਾਂ 'ਚ 6 ਟਾਪ ਕਮਾਂਡਰ ਸਨ। ਫੌਜ ਦੇ ਸੂਤਰਾਂ ਨੇ ਕਿਹਾ ਕਿ ਪਿਛਲੇ 2 ਦਿਨਾਂ 'ਚ ਘਾਟੀ 'ਚ 9 ਅੱਤਵਾਦੀ ਮਾਰੇ ਗਏ ਹਨ। ਸੂਤਰਾਂ ਦੇ ਅਨੁਸਾਰ ਪੁਲਸ, ਫੌਜ ਦੀ 44 ਆਰ. ਆਰ. ਅਤੇ ਸੀ. ਆਰ. ਪੀ. ਐੱਫ. ਦੇ ਇੱਕ ਸੰਯੁਕਤ ਦਲ ਨੇ ਸ਼ੋਪੀਆਂ ਜ਼ਿਲ੍ਹੇ ਦੇ ਪਿੰਜੋਰਾ ਖੇਤਰ 'ਚ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਿਵੇਂ ਹੀ ਸੁਰੱਖਿਆ ਬਲਾਂ ਦਾ ਸੰਯੁਕਤ ਦਲ ਸ਼ੱਕੀ ਸਥਾਨ ਕੋਲ ਪਹੁੰਚਿਆਂ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ।
ਉਥੇ ਹੀ 2 ਅੱਤਵਾਦੀਆਂ ਦੇ ਨਾਮ ਸਾਹਮਣੇ ਆ ਗਏ ਹਨ। ਇਨ੍ਹਾਂ 'ਚ ਉਮਰ ਧੋਬੀ ਅਤੇ ਰਈਸ ਖਾਨ ਸ਼ਾਮਲ ਹਨ। ਏ ਕੈਟੇਗਰੀ ਦੇ ਇਹ ਅੱਤਵਾਦੀ 2018 ਤੋਂ ਸਰਗਰਮ ਸਨ। ਉਮਰ ਪਿੰਜੋਰਾ ਦਾ ਹੀ ਰਹਿਣ ਵਾਲਾ ਸੀ। ਉਹ ਬਟਗੁੰਡ ਕਾਪਰੇਨ 'ਚ ਪੁਲਸ ਜਵਾਨਾਂ 'ਤੇ ਫਾਇਰਿੰਗ ਦੀ ਉਸ ਘਟਨਾ 'ਚ ਸ਼ਾਮਲ ਸੀ, ਜਿਸ 'ਚ 3 ਜਵਾਨ ਸ਼ਹੀਦ ਹੋਏ ਸਨ। ਅੱਤਵਾਦੀ ਘਟਨਾਵਾਂ 'ਚ ਉਮਰ ਦੇ ਖਿਲਾਫ 10 ਐੱਫ. ਆਈ. ਆਰ. ਦਰਜ ਸਨ। ਉਹ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਸਰਗਰਮ ਰਹਿੰਦਾ ਸੀ। ਰਾਜਸਥਾਨ ਤੋਂ ਇੱਕ ਟਰੱਕ ਡਰਾਇਵਰ ਦੇ ਅਗਵਾ ਅਤੇ ਹੱਤਿਆ ਦੇ ਮਾਮਲੇ 'ਚ ਵੀ ਸ਼ਾਮਲ ਸੀ। ਰਈਸ ਖਾਨ ਵੇਹਿਲ ਸ਼ੋਪੀਆਂ ਦਾ ਰਹਿਣ ਵਾਲਾ ਸੀ। ਉਸ ਦੇ ਖਿਲਾਫ 5 ਐੱਫ. ਆਈ. ਆਰ. ਦਰਜ ਸਨ। ਉਹ ਸ਼ੋਪੀਆਂ 'ਚ ਆਰਮੀ ਕੈਂਪ ਅਤੇ ਪੈਟਰੋਲਿੰਗ ਪਾਰਟੀ 'ਤੇ ਫਾਇਰਿੰਗ ਅਤੇ 3 ਲੋਕਾਂ ਦੀ ਹੱਤਿਆ ਦੀਆਂ ਘਟਨਾਵਾਂ 'ਚ ਸ਼ਾਮਲ ਸੀ। ਸਪੈਸ਼ਲ ਪੁਲਸ ਅਫਸਰ ਖੁਸ਼ਬੂ ਜਨ ਜਿਹੜੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਈ ਸੀ, ਉਸ ਹਮਲੇ 'ਚ ਵੀ ਰਈਸ ਸ਼ਾਮਲ ਸੀ।
ਪੁਲਸ ਇੰਸਪੈਕਟਰ ਜਨਰਲ ਵਿਜੈ ਕੁਮਾਰ (ਆਈ. ਪੀ. ਐੱਸ.) ਨੇ ਪੁਸ਼ਟੀ ਕੀਤੀ ਕਿ ਮੁਕਾਬਲੇ 'ਚ 4 ਅੱਤਵਾਦੀ ਮਾਰੇ ਗਏ ਹਨ। ਉਥੇ ਹੀ, ਡੀ. ਜੀ. ਪੀ. ਦਿਲਬਾਗ ਸਿੰਘ ਨੇ ਕਿਹਾ ਕਿ ਹਿਜ਼ਬੁਲ ਮੁਜਾਹਿਦੀਨ ਦੇ 9 ਅੱਤਵਾਦੀ ਕੱਲ ਅਤੇ ਅੱਜ ਦੇ ਮੁਕਾਬਲੇ 'ਚ ਮਾਰੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 2 ਹਫਤਿਆਂ 'ਚ 6 ਕਮਾਂਡਰਾਂ ਸਮੇਤ 22 ਅੱਤਵਾਦੀ ਮਾਰੇ ਗਏ ਹਨ। ਡੀ. ਜੀ. ਪੀ. ਨੇ ਕਿਹਾ ਕਿ ਇਸ ਸਾਲ ਹੁਣ ਤੱਕ 36 ਆਪ੍ਰੇਸ਼ਨਾਂ 'ਚ 88 ਅੱਤਵਾਦੀ ਮਾਰੇ ਜਾ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਕਸ਼ਮੀਰ ਇਲਾਕੇ 'ਚ ਲਾਈਨ ਆਫ ਕੰਟਰੋਲ (ਐੱਲ. ਓ. ਸੀ.) 'ਤੇ ਅੱਤਵਾਦੀ ਟਿਕਾਣਿਆਂ 'ਚ 150-250 ਅੱਤਵਾਦੀ ਹੋ ਸਕਦੇ ਹਨ। ਜੰਮੂ ਇਲਾਕੇ 'ਚ 125-150 ਅੱਤਵਾਦੀਆਂ ਦੇ ਹੋਣ ਦਾ ਖਦਸ਼ਾ ਹੈ।
ਗੂਗਲ 'ਤੇ ਮਈ 'ਚ 'ਕੋਰੋਨਾ ਵਾਇਰਸ' ਬਾਰੇ ਖੋਜ 'ਚ ਆਈ ਕਮੀ
NEXT STORY