ਨਵੀਂ ਦਿੱਲੀ- ਕਈ ਹਫ਼ਤਿਆਂ ਤੱਕ ਲੋਕਾਂ ਦਰਮਿਆਨ ਚਰਚਾ 'ਚ ਬਣੇ ਰਹਿਣ ਤੋਂ ਬਾਅਦ ਹੁਣ ਲੱਗਦਾ ਹੈ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ 'ਚ ਜਾਣਨ ਦੀ ਇੱਛਾ ਘੱਟ ਹੋ ਰਹੀ ਹੈ। ਗੂਗਲ 'ਤੇ ਮਈ 'ਚ ਕੋਰੋਨਾ ਵਾਇਰਸ ਨਾਲ ਜੁੜੀਆਂ ਜਾਣਕਾਰੀਆਂ ਸਰਚ ਕਰਨ ਦੇ ਮਾਮਲੇ 'ਚ ਕਮੀ ਆਈ ਹੈ ਅਤੇ ਲੋਕ ਵਾਪਸ ਫਿਲਮ, ਗੀਤ-ਸੰਗੀਤ ਅਤੇ ਮੌਸਮ ਦੀਆਂ ਜਾਣਕਾਰੀਆਂ 'ਤੇ ਧਿਆਨ ਲੱਗਾ ਰਹੇ ਹਨ। ਮਈ 'ਚ ਗੂਗਲ 'ਤੇ ਸਭ ਤੋਂ ਵਧ ਲੋਕਾਂ ਨੇ 'ਤਾਲਾਬੰਦੀ 4' ਬਾਰੇ ਸਰਚ ਕੀਤਾ। ਇਸ ਤੋਂ ਬਾਅਦ ਦੂਜੇ ਨੰਬਰ 'ਤੇ 'ਈਦ ਮੁਬਾਰਕ' ਰਿਹਾ।
'ਕੋਰੋਨਾ ਵਾਇਰਸ' ਬਾਰੇ ਸਰਚ ਫਿਸਲ ਕੇ 12ਵੇਂ ਸਥਾਨ 'ਤੇ ਆ ਗਿਆ। ਜਦੋਂ ਕਿ ਫਿਲਮ, ਸਮਾਚਾਰ, ਮੌਸਮ ਅਤੇ ਸ਼ਬਦਾਂ ਦੇ ਅਰਥ ਨਾਲ ਜੁੜੇ ਸਰਚ ਇਸ ਤੋਂ ਉੱਪਰ ਰਹੇ। ਗੂਗਲ ਸਰਚ ਟਰੈਂਡਸ ਅਨੁਸਾਰ ਕੋਵਿਡ-19 ਨਾਲ ਜੁੜੇ ਸਰਚ ਅਪ੍ਰੈਲ ਦੇ ਮੁਕਾਬਲੇ ਮਈ 'ਚ ਲਗਭਗ ਅੱਧੇ ਰਹਿ ਗਏ। ਹਾਲਾਂਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਹ ਸਾਰੇ ਅੰਕੜੇ ਭਾਰਤ 'ਚ ਲੋਕਾਂ ਦੇ ਸਰਚ ਨਤੀਜਿਆਂ 'ਤੇ ਆਧਾਰਤ ਹਨ। ਇਹ ਦਿਖਾਉਂਦਾ ਹੈ ਕਿ ਲੋਕ ਕੋਵਿਡ-19 ਆਫ਼ਤ ਤੋਂ ਪਹਿਲਾਂ ਦੀ ਸਥਿਤੀ 'ਚ ਆ ਰਹੇ ਹਨ। ਇਸ ਸੂਚੀ 'ਚ 'ਕ੍ਰਿਕੇਟ' ਇਕ ਅਪਵਾਦ ਦੀ ਤਰ੍ਹਾਂ ਉਭਰਿਆ ਹੈ। ਮਹਾਮਾਰੀ ਕਾਰਨ ਕ੍ਰਿਕੇਟ ਦਾ ਕੋਈ ਟੂਰਨਾਮੈਂਟ ਨਹੀਂ ਚੱਲ ਰਿਹਾ ਹੈ ਪਰ ਇਸ ਨੂੰ ਲੈ ਕੇ ਸਰਚ '5 ਗੁਨਾ' ਵਧ ਗਿਆ ਹੈ।
ਉੱਪ ਰਾਜਪਾਲ ਨੇ ਪਲਟਿਆ ਕੇਜਰੀਵਾਲ ਦਾ ਫੈਸਲਾ, ਕਿਹਾ- ਦਿੱਲੀ 'ਚ ਸਾਰਿਆਂ ਨੂੰ ਮਿਲੇਗਾ ਇਲਾਜ
NEXT STORY