ਹੈਦਰਾਬਾਦ— ਲਾਕਡਾਊਨ 'ਚ ਜਿੱਥੇ ਮਨੁੱਖ ਘਰਾਂ 'ਚ ਕੈਦ ਹਨ, ਉੱਥੇ ਹੀ ਘਰੇਲੂ ਕਲੇਸ਼ 'ਚ ਇਜਾਫਾ ਦੇਖਣ ਨੂੰ ਮਿਲ ਰਿਹਾ ਹੈ। ਹੈਦਰਾਬਾਦ 'ਚ ਪਤੀ-ਪਤਨੀ ਵਿਚ ਘਰੇਲੂ ਕਲੇਸ਼ ਰਹਿਣ ਕਾਰਨ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 35 ਸਾਲ ਦੇ ਵਿਅਕਤੀ ਨੇ ਸ਼ੁੱਕਰਵਾਰ ਭਾਵ ਅੱਜ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਸ ਦੀ ਪਤਨੀ ਨੇ ਉਸ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ।
ਪੁਲਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਲਾਨਗਰ 'ਚ ਅੱਜ 35 ਸਾਲ ਦੇ ਭੁਵਨ ਰੈੱਡੀ ਨਾਂ ਦੇ ਵਿਅਕਤੀ ਨੇ ਆਪਣੇ ਘਰ ਵਿਚ ਖੁਦ ਨੂੰ ਅੱਗ ਲਾ ਲਈ। ਉਹ ਆਪਣੀ ਪਤਨੀ ਦੇ ਨਾਲ ਰਹਿਣ ਤੋਂ ਇਨਕਾਰ ਕਰਨ ਤੋਂ ਬਾਅਦ ਪਰੇਸ਼ਾਨ ਸੀ। ਤਕਰੀਬਨ 20 ਦਿਨ ਪਹਿਲਾਂ ਭੁਵਨ ਅਤੇ ਉਸ ਦੀ ਪਤਨੀ ਕਿਸੇ ਗੱਲ ਨੂੰ ਲੈ ਕੇ ਵਿਚਾਲੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਔਰਤ ਆਪਣੀ ਭੈਣ ਦੇ ਘਰ ਰਹਿਣ ਲਈ ਚੱਲੀ ਗਈ। ਭੁਵਨ ਆਪਣੀ ਭਰਜਾਈ ਘਰ ਗਿਆ ਅਤੇ ਹੰਗਾਮਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਅਤੇ 20 ਦਿਨ ਪਹਿਲਾਂ ਆਪਣੇ ਪਤੀ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਬਾਅਦ ਵਿਚ ਭੁਵਨ ਨੇ ਉਸ ਨੂੰ ਘਰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਨਕਾਰ ਕਰ ਦਿੱਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰੇਸ਼ਾਨ ਹੋ ਕੇ ਭੁਵਨ ਨੇ ਅੱਜ ਦੁਪਹਿਰ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਨੂੰ ਨੇੜੇ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ।
ਸੁਪਰੀਮ ਕੋਰਟ ਨੇ ਨੁਕਸਾਨ ਦੀ ਭਰਪਾਈ ਕਰਨ ਲਈ ਗਰਮੀ ਦੀਆਂ ਛੁੱਟੀਆਂ 'ਚ ਕੀਤੀ ਕਟੌਤੀ
NEXT STORY