ਨਵੀਂ ਦਿੱਲੀ — ਦਿੱਲੀ ਦੀ ਪੁਲਸ ਕਮਿਸ਼ਨਰ ਅਮੁੱਲ ਪਟਨਾਇਕ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ 'ਚ ਬਲਾਤਕਾਰ ਦੇ 95 ਫੀਸਦੀ ਮਾਮਲਿਆਂ 'ਚ ਪੀੜਤ ਅਤੇ ਦੋਸ਼ੀ ਇਸ ਦੂਸਰੇ ਦੀ ਪਛਾਣ ਦੇ ਹੀ ਹੁੰਦੇ ਹਨ। ਸ਼ਹਿਰ ਦੇ ਉੱਚ ਪੁਲਸ ਅਧਿਕਾਰੀ ਨੇ ਕਿਹਾ ਹੈ ਕਿ ਦਿੱਲੀ ਪੁਲਸ ਇਕੱਲੇ ਹੀ ਇਸ ਮੁੱਦੇ ਦਾ ਹੱਲ ਨਹੀਂ ਕੱਢ ਸਕਦੀ ਬਲਕਿ ਇਸ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਹਿੱਸੇਦਾਰੀ ਦੀ ਜ਼ਰੂਰਤ ਹੈ। ਦਿੱਲੀ ਪੁਲਸ ਤੋਂ ਪ੍ਰਾਪਤ ਆਂਕੜਿਆਂ ਅਨੁਸਾਰ ਰਾਜਧਾਨੀ 'ਚ ਪਿੱਛਲੇ ਸਾਲ ਬਲਾਤਕਾਰ ਦੇ 2,155 ਮਾਮਲੇ ਦਰਜ ਕੀਤੇ ਗਏ । ਜਿਨ੍ਹਾਂ 'ਚੋਂ ਸਿਰਫ 3.57 ਫੀਸਦੀ ਹੀ ਇਸ ਮਾਮਲੇ 'ਚ ਅਣਪਛਾਤੇ ਲੋਕ ਸਨ। ਉਨ੍ਹਾਂ ਕਿਹਾ ਕਿ ਜੇਕਰ ਘਟਨਾਵਾਂ ਦੀ ਵਿਸ਼ਲੇਸ਼ਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਚਾਰ ਫੀਸਦੀ ਤੋਂ ਵੀ ਘੱਟ ਮਾਮਲਿਆਂ 'ਚ ਦੋਸ਼ੀ ਅਤੇ ਪੀੜਤਾ ਇਕ ਦੂਸਰੇ ਨੂੰ ਨਹੀਂ ਜਾਣਦੇ ਹੁੰਦੇ। ਬਾਕੀ ਦੇ 96 ਫੀਸਦਾ ਮਾਮਲਿਆਂ 'ਚ ਦੋਸ਼ੀ ਅਤੇ ਪੀੜਤਾ ਇਕ ਦੂਸਰੇ ਨੂੰ ਪਛਾਣ ਵਾਲੇ ਹੀ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਤੌਰ 'ਤੇ ਪੁਲਸ ਇਸ ਤਰ੍ਹਾਂ ਦੇ ਮਾਮਲਿਆਂ 'ਚ ਪਹਿਲਾਂ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਕਿਉਂਕਿ ਅਪਰਾਧ ਹੋਣ ਤੋਂ ਬਾਅਦ ਹੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਕਾਰਣਾਂ ਕਰਕੇ ਦਿੱਲੀ ਦਾ ਅਕਸ ਔਰਤਾਂ ਲਈ ਅਸੁਰੱਖਿਅਤ ਸ਼ਹਿਰ ਦੇ ਰੂਪ 'ਚ ਬਣ ਗਿਆ ਹੈ ਕਿਉਂਕਿ ਮੀਡੀਆ ਇਸ ਮਾਮਲੇ ਨੂੰ ਤਵੱਜੋ ਦਿੰਦੀ ਹੈ ਜਿਸ 'ਚ ਪੀੜਤਾ ਅਤੇ ਦੋਸ਼ੀ ਇਕ ਦੂਸਰੇ ਦੀ ਪਛਾਣ ਦੇ ਨਹੀਂ ਹੁੰਦੇ। ਪਟਨਾਇਕ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਮਿਲੇ ਜੋ ਕਿ ਰਾਤ ਦੇ ਸਮੇਂ ਆਵਾਜਾਈ ਕਰਦੀਆਂ ਹਨ ਉਨ੍ਹਾਂ ਨੇ ਪੁਲਸ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੂੰ ਇਸ ਗੱਲ ਦੀ ਉਮੀਦ ਹੈ ਕਿ ਦਿੱਲੀ ਦੇ ਇਸ ਤਰ੍ਹਾਂ ਦੇ ਅਕਸ 'ਚ ਬਦਵਾਓ ਆਵੇਗਾ।
ਵਿਸ਼ਵਾਸ ਨੂੰ ਮਿਲਣ ਪੁੱਜੇ ਕਪਿਲ, ਆਪ ਨੇਤਾਵਾਂ ਤੋਂ ਪੁੱਛੇ ਕੁਝ ਸਵਾਲ
NEXT STORY