ਭੋਪਾਲ/ਸਾਗਰ - ਮੱਧ ਪ੍ਰਦੇਸ਼ ਦੇ ਭੋਪਾਲ ’ਚ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦੀ 15 ਦਿਨ ਦੀ ਪ੍ਰੀ-ਮੈਚਿਓਰ ਬੇਬੀ (ਸਮੇਂ ਤੋਂ ਪਹਿਲਾਂ ਜਨਮੀ ਬੱਚੀ) ਅਤੇ ਸਾਗਰ ’ਚ 104 ਸਾਲ ਦੀ ਔਰਤ ਨੇ ਕੋਰੋਨਾ ਵਾਇਰਸ ਤੋਂ ਜੰਗ ਜਿੱਤ ਲਈ ਹੈ। ਬੱਚੀ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦੀ ਹੈ। ਉਸ ਦੀ ਮਾਂ ਗਰਭਵਤੀ ਸੀ ਅਤੇ ਉੱਥੇ (ਇਲਾਹਾਬਾਦ) ਉਸ ਨੂੰ ਇਲਾਜ ਨਹੀਂ ਮਿਲਿਆ ਅਤੇ ਉਸ ਦੇ ਵਾਰਸ ਉਸ ਨੂੰ ਇੱਥੇ ਲੈ ਕੇ ਆਏ। ਮਾਂ ਦੀ ਤਬੀਅਤ ਜ਼ਿਆਦਾ ਖ਼ਰਾਬ ਸੀ। ਉਸ ਨੂੰ ਬਹੁਤ ਹੀ ਗੰਭੀਰ ਨਿਮੋਨੀਆ ਸੀ। ਉਸ ਦਾ ਸੀ. ਟੀ. ਸਕੋਰ 23 ਸੀ ਅਤੇ ਉਹ ਕੋਰੋਨਾ ਪੀੜਤ ਸੀ। ਉਸ ਦੀ ਮਾਂ ਤਾਂ ਨਹੀਂ ਬਚ ਸਕੀ ਪਰ ਇੱਥੋਂ ਦੇ ਡਾਕਟਰਾਂ ਨੇ ਸਰਜਰੀ ਦੇ ਮਾਧਿਅਮ ਨਾਲ ਬੱਚੀ ਨੂੰ ਬਚਾ ਲਿਆ। ਓਧਰ ਮੱਧ ਪ੍ਰਦੇਸ਼ ਦੇ ਸਾਗਰ ਦੇ ਭਾਗਯੋਦਏ ਚੈਰੀਟੇਬਲ ਟਰੱਸਟ ਹਸਪਤਾਲ ’ਚ ਬੀਨਾ ਨਿਵਾਸੀ ਸੁੰਦਰ ਬਾਈ ਜੈਨ (104) ਸਿਰਫ਼ 10 ਦਿਨਾਂ ’ਚ ਕੋਰੋਨਾ ਤੋਂ ਜੰਗ ਜਿੱਤ ਕੇ ਤੰਦੁਰੁਸਤ ਹੋ ਗਈ ਹੈ। ਆਧਾਰ ਕਾਰਡ ਅਨੁਸਾਰ ਉਸ ਦਾ ਜਨਮ ਦਿਨ 19 ਮਈ 1917 ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
PM ਮੋਦੀ ਅੱਜ ਵਾਰਾਣਸੀ ਦੇ ਡਾਕਟਰਾਂ ਅਤੇ ਹੈਲਥ ਵਰਕਰਾਂ ਨਾਲ ਕਰਣਗੇ ਗੱਲਬਾਤ
NEXT STORY