ਭਿੰਡ- ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਨਾ ਜਾਤ ਦੀ ਕੋਈ ਸੀਮਾ ਹੁੰਦੀ ਹੈ ਤੇ ਨਾ ਕੋਈ ਬੰਧਨ ਹੁੰਦਾ ਹੈ। ਮੱਧ ਪ੍ਰਦੇਸ਼ ਦੇ ਚੰਬਲ ਡਵੀਜ਼ਨ ਦੇ ਭਿੰਡ ਦੇ 30 ਸਾਲ ਦੇ ਪਵਨ ਗੋਇਲ ਨਾਲ ਬ੍ਰਾਜ਼ੀਲ ਵਾਸੀ ਰੋਜੀਨਾਈਡ ਸਿਕੇਰਾ ਨੇ ਵਿਆਹ ਦੇ ਬੰਧਨ ਵਿਚ ਬੱਝਣ ਲਈ ਕਲੈਕਟਰ ਦਫ਼ਤਰ ਵਿਚ ਅਰਜ਼ੀ ਦਿੱਤੀ ਗਈ ਹੈ। ਪਵਨ ਗੋਇਲ ਦੀ ਰੋਜੀਨਾਈਡ ਨਾਲ ਪਹਿਲੀ ਮੁਲਾਕਾਤ 9 ਮਹੀਨੇ ਪਹਿਲਾਂ ਗੁਜਰਾਤ ਦੇ ਕੱਛ ਵਿਚ ਹੋਈ ਸੀ। ਇਸ ਤੋਂ ਬਾਅਦ ਫੇਸਬੁੱਕ 'ਤੇ ਗੂਗਲ ਟਰਾਂਸਲੇਟ ਦੀ ਮਦਦ ਨਾਲ ਦੋਹਾਂ ਦੀ ਗੱਲਬਾਤ ਹੁੰਦੀ ਰਹੀ। ਬਾਅਦ ਵਿਚ ਇਹ ਪਿਆਰ ਵਿਚ ਬਦਲ ਗਈ। ਪਵਨ ਗੋਇਲ ਨਾਲ ਵਿਆਹ ਕਰਨ ਲਈ ਹੁਣ ਰੋਜੀਨਾਈਡ ਭਿੰਡ ਆ ਗਈ ਹੈ।
ਦੋਹਾਂ ਨੇ ਵਿਆਹ ਲਈ ਭਿੰਡ ਦੇ ਵਧੀਕ ਕੁਲੈਕਟਰ ਦਫ਼ਤਰ 'ਚ ਅਰਜ਼ੀ ਦਿੱਤੀ ਹੈ। ਰੋਜੀਨਾਈਡ, ਪਵਨ ਗੋਇਲ ਦੇ ਪਰਿਵਾਰ ਨਾਲ ਰਹਿ ਰਹੀ ਹੈ। ਪਵਨ ਕੱਛ ਵਿਚ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ। ਪਵਨ ਨੇ ਦੱਸਿਆ ਕੱਛ ਵਿਚ ਰੋਜੀਨਾਈਡ ਨਾਲ ਪਹਿਲੀ ਵਾਰ ਮੁਲਾਕਾਤ ਹੋਈ। ਇਸ ਤੋਂ ਬਾਅਦ ਸਾਡੀ ਫੇਸਬੁੱਕ 'ਤੇ ਗੱਲਬਾਤ ਹੋਣ ਲੱਗੀ। ਅਸੀਂ ਦੋਹਾਂ ਨੇ ਵਿਆਹ ਕਰਨਾ ਤੈਅ ਕੀਤਾ। ਇਸ ਲਈ 8 ਅਕਤੂਬਰ ਨੂੰ ਰੋਜੀ ਭਾਰਤ ਆਈ।
ਭਿੰਡ ਦੇ ਵਧੀਕ ਕਲੈਕਟਰ ਐੱਲ. ਕੇ. ਪਾਂਡੇ ਨੇ ਦੱਸਿਆ ਕਿ ਵਿਆਹ ਲਈ ਪਵਨ ਅਤੇ ਰੋਜੀਨਾਈਡ ਦੋਹਾਂ ਦੀ ਅਰਜ਼ੀ ਦਾ ਪਰੀਖਣ ਕੀਤਾ ਜਾ ਰਿਹਾ ਹੈ। ਰੋਜੀਨਾਈਡ ਦੇ ਸਬੰਧ ਵਿਚ ਦੂਤਘਰ ਨੂੰ ਵੀ ਜਾਣਕਾਰੀ ਦਿੱਤੀ ਜਾਵੇਗੀ। ਰੋਜੀਨਾਈਡ ਪਹਿਲਾਂ ਤੋਂ ਵਿਆਹੀ ਹੋਈ ਹੈ ਅਤੇ ਉਸ ਦੇ ਪੁੱਤਰ ਦੀ ਉਮਰ 32 ਸਾਲ ਹੈ। ਹਾਲਾਂਕਿ ਉਸ ਦਾ ਪਹਿਲਾ ਪਤੀ ਹੁਣ ਨਾਲ ਨਹੀਂ ਰਹਿੰਦਾ। ਪਾਂਡੇ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਸਾਰੇ ਪਹਿਲੂਆਂ ਦੀ ਜਾਂਚ ਮਗਰੋਂ ਵਿਆਹ ਦੀ ਇਜਾਜ਼ਤ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਪਟਾਕਿਆਂ ਦੀ ਵਿਕਰੀ ਸਬੰਧੀ ਐਡਵਾਈਜ਼ਰੀ ਕੀਤੀ ਜਾਰੀ
NEXT STORY