ਜੰਮੂ- ਸਖ਼ਤ ਸੁਰੱਖਿਆ ਦਰਮਿਆਨ ਬੁੱਧਵਾਰ ਨੂੰ ਜੰਮੂ ਤੋਂ 2900 ਤੋਂ ਵੱਧ ਤੀਰਥ ਯਾਤਰੀਆਂ ਦਾ ਜੱਥਾ ਦੱਖਣੀ ਕਸ਼ਮੀਰ ਹਿਮਾਲਿਆ 'ਚ ਸਥਿਤ 3,880 ਮੀਟਰ ਉੱਚੇ ਅਮਰਨਾਥ ਗੁਫ਼ਾ ਮੰਦਰ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ 4 ਲੱਖ ਤੋਂ ਵਧੇਰੇ ਤੀਰਥ ਯਾਤਰੀ ਪਹਿਲਾਂ ਹੀ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ। ਜਦਕਿ ਪਿਛਲੇ ਸਾਲ ਇਹ ਗਿਣਤੀ ਸਾਢੇ 4 ਲੱਖ ਤੋਂ ਵੱਧ ਸੀ।
ਭਗਵਤੀ ਨਗਰ ਆਧਾਰ ਕੈਂਪ ਤੋਂ 103 ਵਾਹਨਾਂ ਵਿਚ 2,907 ਤੀਰਥ ਯਾਤਰੀਆਂ ਦਾ 27ਵਾਂ ਜੱਥਾ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੀ ਸੁਰੱਖਿਆ ਵਿਚ ਤੜਕੇ 3.40 ਵਜੇ ਰਵਾਨਾ ਹੋਇਆ। ਜੱਥੇ ਵਿਚ 2,194 ਪੁਰਸ਼, 598 ਔਰਤਾਂ, 11 ਬੱਚੇ ਅਤੇ 104 ਸਾਧੂ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਿਚੋਂ 1,773 ਤੀਰਥ ਯਾਤਰੀਆਂ ਨੇ ਰਿਵਾਇਤੀ 48 ਕਿਲੋਮੀਟਰ ਲੰਬੇ ਪਹਿਲਗਾਮ ਮਾਰਗ ਨੂੰ ਜਦਕਿ 1,134 ਨੇ ਛੋਟਾ ਪਰ ਮੁਸ਼ਕਲ 14 ਕਿਲੋਮੀਟਰ ਬਾਲਟਾਲ ਮਾਰਗ ਨੂੰ ਚੁਣਿਆ ਹੈ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ 28 ਜੂਨ ਨੂੰ ਜੰਮੂ ਤੋਂ ਤੀਰਥ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਰਵਾਨਾ ਕੀਤਾ ਸੀ, ਜਿਸ ਤੋਂ ਬਾਅਦ ਹੁਣ ਤੱਕ ਕੁੱਲ 1,28,404 ਤੀਰਥ ਯਾਤਰੀ ਇੱਥੇ ਆਧਾਰ ਕੈਂਪ ਤੋਂ ਸਾਲਾਨਾ ਤੀਰਥ ਯਾਤਰਾ 'ਤੇ ਜਾ ਚੁੱਕੇ ਹਨ। 52 ਦਿਨਾਂ ਦੀ ਇਹ ਯਾਤਰਾ 19 ਅਗਸਤ ਨੂੰ ਰੱਖੜੀ ਵਾਲੇ ਦਿਨ ਖ਼ਤਮ ਹੋਵੇਗੀ।
ਨੀਟ ਮਾਮਲੇ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੀ ਰਾਹੁਲ ਗਾਂਧੀ ਮੰਗਣਗੇ ਮੁਆਫ਼ੀ : ਭਾਜਪਾ
NEXT STORY