ਨਵੀਂ ਦਿੱਲੀ- ਭਾਰਤ ਨੇ ਬੰਗਲਾਦੇਸ਼ ਰੇਲਵੇ ਦੁਆਰਾ ਆਰਡਰ ਕੀਤੇ ਗਏ 200 ਬ੍ਰੌਡ-ਗੇਜ ਯਾਤਰੀ ਕੋਚਾਂ (ਡੱਬਿਆਂ) ਵਿੱਚੋਂ 18 ਕੋਚਾਂ ਦੀ ਪਹਿਲੀ ਖੇਪ ਰਵਾਨਾ ਕਰ ਦਿੱਤੀ ਹੈ। ਇਹ 915 ਕਰੋੜ ਰੁਪਏ ਦੇ ਉਸ ਸਮਝੌਤੇ ਤਹਿਤ ਸਪਲਾਈ ਦੀ ਸ਼ੁਰੂਆਤ ਹੈ, ਜਿਸ ਦੇ ਦਸੰਬਰ 2027 ਤੱਕ ਪੂਰਾ ਹੋਣ ਦੀ ਉਮੀਦ ਹੈ।
ਭਾਰਤੀ ਰੇਲਵੇ ਦੀ ਨਿਰਯਾਤ ਸ਼ਾਖਾ, 'ਰਾਈਟਸ ਲਿਮਿਟੇਡ' ਦੇ ਅਨੁਸਾਰ, ਕੋਚਾਂ ਦੀ ਇਹ ਪਹਿਲੀ ਖੇਪ ਕਪੂਰਥਲਾ ਸਥਿਤ 'ਰੇਲ ਕੋਚ ਫੈਕਟਰੀ' (RCF) ਤੋਂ ਰਵਾਨਾ ਕੀਤੀ ਗਈ ਹੈ। ਇਸ ਖੇਪ ਵਿੱਚ ਇਕਰਾਰਨਾਮੇ ਅਧੀਨ 11 ਬਿਨਾਂ ਏਅਰ-ਕੰਡੀਸ਼ਨ ਵਾਲੇ 'ਸ਼ੋਵੋਨ' ਚੇਅਰ ਕਾਰ, 3 ਏਅਰ-ਕੰਡੀਸ਼ਨ ਵਾਲੇ ਚੇਅਰ ਕਾਰ, 2 ਏਅਰ-ਕੰਡੀਸ਼ਨ ਵਾਲੇ ਸਲੀਪਰ ਕੋਚ ਅਤੇ 2 ਏਅਰ ਕੰਡੀਸ਼ਨ ਵਾਲੇ ਪਾਵਰ ਕਾਰ ਸ਼ਾਮਲ ਹਨ।
ਨਕਸਲਵਾਦ ਦਾ ਅੰਤ ਉਸ ਦੇ ਕਾਰਨ ਦਹਾਕਿਆਂ ਤੱਕ ਝੱਲੀ ਗਈ ਪੀੜ ਨੂੰ ਮਿਟਾ ਨਹੀਂ ਸਕਦਾ : ਸ਼ਾਹ
NEXT STORY