ਨਵੀਂ ਦਿੱਲੀ— ਦੇਸ਼ ਦੀ ਏਅਰਲਾਈਨ ਕੰਪਨੀ ਵਿਸਤਾਰਾ ਨੇ ਆਪਣੇ ਯਾਤਰੀਆਂ ਲਈ 15 ਅਗਸਤ ਤੋਂ ਪਹਿਲਾਂ ' ਫਰੀਡਮ ਟੂ ਫਲਾਈ' ਸਕੀਮ ਲਾਂਚ ਕੀਤੀ ਹੈ। ਇਸ ਦੇ ਤਹਿਤ economy ਕਲਾਸ 'ਚ ਟਿਕਟ ਦੀ ਸ਼ੁਰੂਆਤੀ ਕੀਮਤ ਸਿਰਫ 799 ਰੁਪਏ ਅਤੇ ਪ੍ਰੀਮਿਅਮ economy ਕਲਾਸ ਦੀ ਕੀਮਤ 2,099 ਰੁਪਏ ਹੈ। ਇਹ ਆਫਰ ਕੇਵਲ 48 ਘੰਟਿਆਂ ਲਈ ਹੈ। ਇਸ ਦੀ ਬੁਕਿੰਗ ਸਿਰਫ 8 ਅਗਸਤ ਤੋਂ ਲੈ ਕੇ 9 ਅਗਸਤ ਤਕ ਹੈ। ਇਸ ਦੇ ਤਹਿਤ ਯਾਤਰਾ 23 ਅਗਸਤ 2017 ਤੋਂ 19 ਅਪ੍ਰੈਲ 2018 'ਚ ਕੀਤੀ ਜਾ ਸਕਦੀ ਹੈ। ਫਰੀਡਮ ਟੂ ਫਲਾਈ ਸਕੀਮ ਦੇ ਤਹਿਤ ਯਾਤਰੀ ਗੋਆ, ਪੋਰਟ ਬਲੇਅਰ, ਲੇਹ, ਜੰਮੂ, ਸ਼੍ਰੀਨਗਰ, ਗੁਆਹਾਟੀ, ਅੰ੍ਰਮਿਤਸਰ, ਭੁਵੇਨਸ਼ਵਰ ਵਰਗੀਆਂ ਜਗਾਂ ਤੋਂ ਇਲਾਵਾ ਮੈਟਰੋ ਸ਼ਹਿਰ ਜਿਵੇਂ ਦਿੱਲੀ, ਕੋਲਕਾਤਾ, ਮੁੰਬਈ, ਹੈਦਰਾਬਾਦ ਅਤੇ ਬੰਗਲੁਰੂ ਲਈ ਵੀ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦਇਏ ਕਿ ਸਕੀਮ ਦੇ ਤਹਿਤ ਸਭ ਤੋਂ ਸਸਤੀ ਟਿਕਟ ਸ਼੍ਰੀਨਰਗ- ਜੰਮੂ ਰੂਟ 'ਤੇ ਹੈ, ਜੋ 799 ਰੁਪਏ 'ਚ ਉਪਲੱਬਧ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਅ੍ਰੰਮਿਤਸਰ ਲਈ 1,199 ਰੁਪਏ ਅਤੇ ਦਿੱਲੀ ਤੋਂ ਚੰਡੀਗੜ੍ਹ ਲਈ 1,299 ਰੁਪਏ 'ਚ ਯਾਤਰਾ ਕੀਤੀ ਜਾ ਸਕਦੀ ਹੈ। ਦਿੱਲੀ ਤੋਂ ਸ਼੍ਰੀਨਗਰ ਅਤੇ ਦਿੱਲੀ ਤੋਂ ਅਹਿਮਦਾਬਾਦ ਲਈ 1,499 ਰੁਪਏ 'ਚ ਟਿਕਟ ਬੁੱਕ ਕੀਤੀ ਜਾ ਸਕਦੀ ਹੈ।
ਸੋਸ਼ਲ ਮੀਡੀਆ 'ਤੇ ਗੁੱਤਾ ਕੱਟਣ ਦੀਆਂ ਅਫਵਾਹਾਂ ਫੈਲਾਉਣ ਵਾਲਾ ਚੜਿਆ ਪੁਲਸ ਅੜਿਕੇ
NEXT STORY