ਨਾਗਪੁਰ : ਅੱਧੀ ਰਾਤ ਨੂੰ ਬਜਾਜ ਨਗਰ ਇਲਾਕੇ 'ਚ ਕੁਝ ਲੋਕ ਲੰਘ ਰਹੇ ਸਨ। ਫਿਰ ਉਨ੍ਹਾਂ ਦੀ ਨਜ਼ਰ ਇੱਕ ਜੋੜੇ ਉੱਤੇ ਪਈ। ਇਸ ਜੋੜੇ ਦੇ ਸਰੀਰ 'ਤੇ ਕੱਪੜੇ ਨਹੀਂ ਸਨ। ਅਣਪਛਾਤੇ ਜੋੜੇ ਨੂੰ ਦੇਖ ਕੇ ਰਾਹਗੀਰ ਹੈਰਾਨ ਰਹਿ ਗਏ। ਕੁਝ ਲੋਕਾਂ ਨੇ ਇਸ ਜੋੜੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਮੁੰਡਾ-ਕੁੜੀ (ਜੋੜਾ) ਆਪਸ 'ਚ ਲੜ ਰਹੇ ਸਨ। ਵੀਡੀਓ ਵਾਇਰਲ ਹੋ ਗਿਆ ਅਤੇ ਨਾਗਪੁਰ ਪੁਲਸ ਨੇ ਜੋੜੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਲੋਕਾਂ ਨੇ ਦਾਅਵਾ ਕੀਤਾ ਕਿ ਜੋੜਾ ਸ਼ਰਾਬੀ ਸੀ ਜਦਕਿ ਪੁਲਿਸ ਦਾ ਦਾਅਵਾ ਹੈ ਕਿ ਜੋੜਾ ਮਾਨਸਿਕ ਤੌਰ 'ਤੇ ਬਿਮਾਰ ਸੀ, ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।
ਐਤਵਾਰ ਸਵੇਰੇ ਸ਼ਰੀਰ 'ਤੇ ਬਿਨ੍ਹਾਂ ਕੋਈ ਕਪੜੇ ਪਾਈ ਸੜਕ 'ਤੇ ਖੜ੍ਹ ਬਹਿਸ ਕਰਦੇ ਜੋੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਵਾਇਰਲ ਹੁੰਦੇ ਸਾਰ ਲੋਕਾਂ ਦੀਆਂ ਕਈ ਪ੍ਰਤੀਕਿਰਿਆਵਾਂ ਵੀ ਆਉਣ ਲੱਗੀਆਂ, ਕਿਸੇ ਨੇ ਸ਼ਹਿਰ ਵਿੱਚ ਅਕਸਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟਾਈ ਤੇ ਕੋਈ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਹੋਇਆ ਨਜ਼ਰ ਆਇਆ। ਇਸ ਤੋਂ ਪਹਿਲਾਂ ਵੀ ਹਾਲ ਹੀ ਦੇ ਦਿਨਾਂ 'ਚ ਦੋ ਜੋੜਿਆਂ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਨ੍ਹਾਂ ਵਿੱਚੋਂ ਇੱਕ ਬਾਈਕ ਅਤੇ ਇੱਕ ਚਲਦੀ ਕਾਰ ਵਿੱਚ ਇੰਟੀਮੇਟ ਹੁੰਦੇ ਹੋਏ ਵੀਡੀਓ ਵਿੱਚ ਕੈਪਚਰ ਹੋਏ ਸਨ। ਪੁਲਸ ਨੇ ਦੋਵਾਂ ਮਾਮਲਿਆਂ 'ਚ ਕਾਰਵਾਈ ਕਰਦੇ ਹੋਏ ਸ਼ਾਮਲ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਗਾਰਡ ਦਾ ਕੰਮ ਕਰਦਾ ਹੈ ਮੁੰਡਾ
ਸ਼ਨੀਵਾਰ ਦੀ ਘਟਨਾ ਵਿੱਚ, ਸੂਤਰਾਂ ਮੁਤਾਬਕ ਜੋੜਾ, ਜੋ ਕਿ ਆਸਪਾਸ ਦੇ ਖੇਤਰ ਵਿੱਚ ਰਹਿੰਦਾ ਹੈ, ਦਾ ਕੁਝ ਮਨੋਵਿਗਿਆਨਕ ਮੁੱਦਿਆਂ ਲਈ ਡਾਕਟਰੀ ਇਲਾਜ ਚੱਲ ਰਿਹਾ ਹੈ। ਪਤਾ ਲੱਗਾ ਹੈ ਕਿ ਸੁਰੱਖਿਆ ਗਾਰਡ ਦਾ ਕੰਮ ਕਰਨ ਵਾਲਾ ਮੁੰਡਾ ਸ਼ਰਾਬ ਪੀ ਕੇ ਬਿਨਾਂ ਕੱਪੜਿਆਂ ਦੇ ਸੜਕ 'ਤੇ ਨਿਕਲਿਆ। ਕੁਝ ਲੋਕਾਂ ਨੇ ਕਿਹਾ ਕਿ ਮੁੰਡੇ ਨੂੰ ਬਿਨਾਂ ਕੱਪੜਿਆਂ ਦੇ ਘਰੋਂ ਬਾਹਰ ਨਿਕਲਣ ਦੀ ਆਦਤ ਹੈ। ਸ਼ਨੀਵਾਰ ਰਾਤ ਨੂੰ ਜਦੋਂ ਉਹ ਬਿਨਾਂ ਕੱਪੜਿਆਂ ਦੇ ਘਰੋਂ ਨਿਕਲਿਆ ਤਾਂ ਉਸ ਦੀ ਪਤਨੀ ਵੀ ਉਸ ਦੇ ਪਿੱਛੇ ਆ ਗਈ।
ਪਰਿਵਾਰ ਨੇ ਕੀਤਾ ਮਾਨਸਿਕ ਤੌਰ 'ਤੇ ਬਿਮਾਰ ਹੋਣ ਦਾ ਦਾਅਵਾ
ਬਜਾਜ ਨਗਰ ਥਾਣੇ ਦੇ ਸੀਨੀਅਰ ਇੰਸਪੈਕਟਰ ਵਿੱਠਲ ਰਾਜਪੂਤ ਨੇ ਕਿਹਾ ਕਿ ਐਤਵਾਰ ਸਵੇਰੇ ਜੋੜੇ ਦੀ ਪਛਾਣ ਕੀਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਉਹ ਮਾਨਸਿਕ ਤੌਰ 'ਤੇ ਬਿਮਾਰ ਜਾਪਦੇ ਸਨ, ਜਿਸ ਦੀ ਪੁਸ਼ਟੀ ਵੀ ਕੀਤੀ ਗਈ ਸੀ। ਰਾਜਪੂਤ ਨੇ ਕਿਹਾ, 'ਅਸੀਂ ਜੋੜੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਦਿਆ, ਜਿਨ੍ਹਾਂ ਨੂੰ ਜਨਤਕ ਸਥਾਨਾਂ 'ਤੇ ਅਜਿਹੇ ਬੇਤੁਕੇ ਵਿਵਹਾਰ ਦੇ ਵਿਰੁੱਧ ਢੁਕਵੀਂ ਸਲਾਹ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਜੋੜਾ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ।
16 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਸੁਣਵਾਈ 5 ਅਗਸਤ ਤੱਕ ਟਲੀ
NEXT STORY