ਨਵੀਂ ਦਿੱਲੀ–ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਅਤੇ 2 ਹੋਰ ਮੁਲਜ਼ਮਾਂ ਨੂੰ 2013 ਵਿਚ ਦੰਗਾ ਭੜਕਾਉਣ ਲਈ ਉਕਸਾਉਣ, ਪੁਲਸ ਵਾਲਿਆਂ ਦੀ ਕੁੱਟਮਾਰ ਦਾ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ ਉਨ੍ਹਾਂ ਵਲੋਂ ਪੇਸ਼ ਗਵਾਹਾਂ ਨੂੰ ਖਾਰਿਜ ਕਰਦੇ ਹੋਏ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ। ਐਡੀਸ਼ਨਲ ਚੀਫ ਮੈਟਰੋਪਾਲਿਟਨ ਮੈਜਿਸਟਰੇਟ ਸਮਰ ਵਿਸ਼ਾਲ ਨੇ ਪ੍ਰਕਾਸ਼ ਜਾਰਵਾਲ, ਸਲੀਮ ਅਤੇ ਧਰਮਪ੍ਰਕਾਸ਼ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦੋਂਕਿ ਕੋਰਟ ਇਸ ਮਾਮਲੇ 'ਤੇ ਸਜ਼ਾ ਦੀ ਮਿਆਦ 'ਤੇ 13 ਮਾਰਚ ਨੂੰ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣੇਗੀ।
ਹਰਿਆਣਾ 'ਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਕਿਸਾਨ ਹੋਵੇਗਾ ਕਰਜ਼ ਮੁਕਤ : ਹੁੱਡਾ
NEXT STORY