ਚੰਡੀਗੜ੍ਹ — ਜਾਨਵਰਾਂ ਦੀ ਰਹਿੰਦ-ਖੂੰਹਦ ਤੋਂ ਬਣਨ ਵਾਲੀਆਂ ਦਵਾਈਆਂ, ਕਾਸਮੈਟਿਕ ਅਤੇ ਖਾਣ ਵਾਲੀਆਂ ਵਸਤੂਆਂ ਦੇ ਪੈਕਟਾਂ 'ਤੇ ਨਿਰਮਾਤਾ ਲਾਲ ਨਿਸ਼ਾਨ ਤਾਂ ਲਗਾ ਦਿੰਦੇ ਹਨ, ਪਰ ਪੈਕਿੰਗ ਦੇ ਉੱਪਰ ਇਹ ਨਹੀਂ ਦੱਸਿਆ ਜਾਂਦਾ ਕਿ ਇਸ ਵਸਤੂ ਵਿਚ ਕਿਸ ਜਾਨਵਰ ਦੀ ਰਹਿੰਦ-ਖੂੰਹਦ ਹੈ। ਇਸ ਦੀ ਜਾਣਕਾਰੀ ਦਰਜ ਕਰਨ ਦੀ ਮੰਗ ਨੂੰ ਲੈ ਕੇ ਗਊਸੇਵਾ ਕਮੇਟੀ ਨੇ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ।
ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਗਊ ਸੇਵਾ ਕਮੇਟੀ ਦੇ ਵਕੀਲ ਵੀ.ਬੀ.ਅਗਰਵਾਲ ਨੇ ਦੱਸਿਆ ਕਿ ਦੇਸ਼ ਵਿਚ 60 ਫੀਸਦੀ ਤੋਂ ਜ਼ਿਆਦਾ ਲੋਕ ਸ਼ਾਕਾਹਾਰੀ ਹਨ। ਸਹੀ ਜਾਣਕਾਰੀ ਨਾ ਹੋਣ 'ਤੇ ਉਨ੍ਹਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।
ਦਰਖਾਸਤਕਾਰ ਸੰਸਥਾ ਨੇ ਕਿਹਾ ਹੈ ਕਿ ਹਰੇਕ ਉਤਪਾਦ 'ਤੇ ਉਨ੍ਹਾਂ ਸਾਰੀਆਂ ਵਸਤੂਆਂ ਦੀ ਜਾਣਕਾਰੀ ਦਿੱਤੀ ਜਾਣੀ ਲਾਜ਼ਮੀ ਹੋਣੀ ਚਾਹੀਦੀ ਹੈ ਜਿਨ੍ਹਾਂ ਵਸੂਤਆਂ ਨਾਲ ਉਸ ਉਤਪਾਦ ਨੂੰ ਬਣਾਇਆ ਗਿਆ ਹੈ। ਪਟੀਸ਼ਨ ਕਰਤਾ ਨੇ ਹਾਈਕੋਰਟ ਨੂੰ ਦੱਸਿਆ ਕਿ ਇਨ੍ਹਾਂ ਵਸਤੂਆਂ(ਉਤਪਾਦਾਂ) 'ਤੇ ਲਾਲ ਰੰਗ ਦਾ ਨਿਸ਼ਾਨ ਜ਼ਰੂਰ ਹੁੰਦਾ ਹੈ ਪਰ ਇਹ ਨਹੀਂ ਦੱਸਿਆ ਜਾਂਦਾ ਕਿ ਕਿਸ ਜਾਨਵਰ ਦਾ ਕਿਹੜਾ ਹਿੱਸਾ ਉਤਪਾਦ ਨੂੰ ਬਣਾਉਣ ਲਈ ਵਰਤਿਆ ਗਿਆ ਹੈ। ਜਿਸਦੀ ਜਾਣਕਾਰੀ ਦਿੱਤੀ ਜਾਣੀ ਬਹੁਤ ਹੀ ਜ਼ਰੂਰੀ ਹੈ।
ਪੁੱਤਰ ਪ੍ਰਾਪਤੀ ਕਾਰਨ ਵਿਅਕਤੀ ਨੇ ਪਤਨੀ ਅਤੇ ਬੇਟੀ ਨੂੰ ਉਤਾਰਿਆ ਮੌਤ ਦੇ ਘਾਟ
NEXT STORY