ਲਲਿਤਪੁਰ - ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਹਸਪਤਾਲ ਵਿੱਚ ਇੱਕ ਗਰੀਬ ਮਜ਼ਦੂਰ ਜੋੜੇ ਦੇ ਇੱਥੇ ਬੱਚਾ ਪੈਦਾ ਹੋਇਆ ਪਰ ਉਸ ਬੱਚੇ ਦਾ ਦਿਲ ਸਰੀਰ ਤੋਂ ਬਾਹਰ ਧੜਕ ਰਿਹਾ ਹੈ। ਜਿਸ ਵਜ੍ਹਾ ਨਾਲ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਨੇ ਨਵਜਾਤ ਦੀ ਸਰਜਰੀ ਲਈ ਝਾਂਸੀ ਮੈਡੀਕਲ ਰੈਫਰ ਕਰ ਦਿੱਤਾ ਪਰ ਉੱਥੇ ਡਾਕਟਰਾਂ ਨੇ ਬੱਚੇ ਨੂੰ ਦਿੱਲੀ ਦੇ ਏਮਜ਼ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਸਰਜਰੀ ਲਈ 7 ਤੋਂ 8 ਲੱਖ ਰੁਪਏ ਖ਼ਰਚ ਹੋਣ ਦਾ ਅੰਦਾਜਾ ਹੈ।
ਇਹ ਵੀ ਪੜ੍ਹੋ - ਅਮਰੀਕਾ ਨੂੰ ਭਾਰੀ ਪੈ ਸਕਦੀ ਹੈ ਗਲਤੀ, ਤਾਲਿਬਾਨ ਨੂੰ ਸੌਂਪੀ 'ਦੁਸ਼ਮਣਾਂ' ਦੀ ਸੂਚੀ
ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਮਜ਼ਦੂਰੀ ਕਰ ਆਪਣਾ ਘਰ ਚਲਾਉਂਦਾ ਹੈ। ਅਜਿਹੇ ਵਿੱਚ ਉਸ ਦੇ ਲਈ ਇੰਨੀ ਵੱਡੀ ਰਕਮ ਦਾ ਪ੍ਰਬੰਧ ਕਰ ਪਾਉਣਾ ਬੇਹੱਦ ਮੁਸ਼ਕਲ ਹੈ। ਅਜਿਹੇ ਵਿੱਚ ਗਰੀਬ ਪਿਤਾ ਨੇ ਇੱਕ ਵਾਰ ਫਿਰ ਆਪਣੇ ਬੱਚੇ ਨੂੰ ਲਲੀਤਪੁਰ ਦੇ ਜ਼ਿਲ੍ਹਾ ਮਹਿਲਾ ਹਸਪਤਾਲ ਲਿਆ ਕੇ SNCU ਵਾਰਡ ਵਿੱਚ ਦਾਖਲ ਕਰਾ ਦਿੱਤਾ ਹੈ। ਨਵਜਾਤ ਦੇ ਪਿਤਾ ਨੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਅਤੇ ਪ੍ਰਧਾਨ ਮੰਤਰੀ ਮੋਦੀ ਤੋਂ ਮਦਦ ਦੀ ਅਪੀਲ ਕੀਤੀ ਹੈ। ਫਿਲਹਾਲ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਤੇ CM ਦਫ਼ਤਰ ਦੁਆਰਾ ਨੋਟਿਸ ਲਿਆ ਗਿਆ ਹੈ। ਜਿਸ ਤੋਂ ਬਾਅਦ ਨਵਜਾਤ ਦੇ ਇਲਾਜ ਲਈ ਯੂ.ਪੀ. ਸਰਕਾਰ ਗੱਲ ਕਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੰਯੁਕਤ ਕਿਸਾਨ ਮੋਰਚੇ ਵਲੋਂ 25 ਸਤੰਬਰ ਨੂੰ ‘ਭਾਰਤ ਬੰਦ’ ਦਾ ਸੱਦਾ
NEXT STORY