ਜੈਪੁਰ- ਰਾਜਸਥਾਨ ਦੇ ਅਜਮੇਰ 'ਚ ਇਕ ਹੋਟਲ ਦੀ ਦੂਜੀ ਮੰਜ਼ਿਲ ਦੇ ਕਮਰੇ ਦੀ ਖਿੜਕੀ ਵਿਚੋਂ ਡਿੱਗ ਕੇ ਇਕ ਮਾਸੂਮ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਐਤਵਾਰ ਨੂੰ ਦਿੱਗੀ ਬਾਜ਼ਾਰ ਸਥਿਤ ਗੈਲੇਕਸੀ ਪੈਲੇਸ ਵਿਚ ਵਾਪਰੀ। ਕਲਾਕ ਟਾਵਰ ਥਾਣੇ ਦੇ ਮੁਖੀ ਦਿਨੇਸ਼ ਚੌਧਰੀ ਨੇ ਦੱਸਿਆ ਕਿ ਹੰਸਮੁੱਖ ਭਾਈ ਅਤੇ ਉਨ੍ਹਾਂ ਦੀ ਪਤਨੀ ਆਫਰੀਨ ਗੁਜਰਾਤ ਦੇ ਸੂਰਤ ਤੋਂ ਅਜਮੇਰ ਸ਼ਰੀਫ ਦਰਗਾਹ ਆਏ ਸਨ ਅਤੇ ਆਪਣੇ 4 ਬੱਚਿਆਂ ਨਾਲ ਹੋਟਲ 'ਚ ਠਹਿਰੇ ਸਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਵਿਚ ਡੇਢ ਸਾਲ ਦਾ ਕਾਰਤਿਕ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ- ਸੈਰੋਗੇਸੀ ਜ਼ਰੀਏ ਬੱਚੇ ਨੂੰ ਜਨਮ ਦੇਣ ਵਾਲੀਆਂ ਸਰਕਾਰੀ ਮਹਿਲਾ ਕਰਮੀਆਂ ਲਈ ਅਹਿਮ ਖ਼ਬਰ
ਦੁਪਹਿਰ ਦੇ ਸਮੇਂ ਕਾਰਤਿਕ ਖੁੱਲ੍ਹੀ ਖਿੜਕੀ ਦੇ ਸਾਹਮਣੇ ਖੇਡ ਰਿਹਾ ਸੀ, ਜਿਸ ਵਿਚ ਕੋਈ ਲੋਹੇ ਦੀ ਜਾਅਲੀ ਜਾਂ ਗਰਿੱਲ ਨਹੀਂ ਸੀ, ਤਾਂ ਉਹ ਡਿੱਗ ਗਿਆ। ਪਰਿਵਾਰ ਵਾਲੇ ਬੱਚੇ ਨੂੰ ਜੇ. ਐੱਲ. ਐੱਨ. ਹਸਪਤਾਲ ਲੈ ਗਏ, ਜਿੱਥੇ ਬੱਚੇ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ। ਪੁਲਸ ਨੇ ਦੱਸਿਆ ਕਿ ਸਵੇਰੇ ਉਸ ਦੀ ਮੌਤ ਹੋ ਗਈ। ਚੌਧਰੀ ਨੇ ਕਿਹਾ ਕਿ ਪਰਿਵਾਰ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਓਧਰ ਬੱਚੇ ਦੀ ਮਾਂ ਨੇ ਦੋਸ਼ ਲਾਇਆ ਕਿ ਜੇਕਰ ਜਾਅਲੀ ਹੁੰਦੀ ਤਾਂ ਉਸ ਦੇ ਪੁੱਤਰ ਦੀ ਜਾਨ ਬਚ ਜਾਂਦੀ। ਹੋਟਲ ਪ੍ਰਬੰਧਨ ਦੀ ਇਕ ਗਲਤੀ ਨੇ ਉਸ ਦੇ ਬੱਚੇ ਦੀ ਜਾਨ ਲੈ ਲਈ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਮਿਲੀ ਵੱਡੀ ਰਾਹਤ, ਸਰਕਾਰ ਨੇ ਮੁਆਫ਼ ਕੀਤਾ 2 ਲੱਖ ਤੱਕ ਦਾ ਕਰਜ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜ ਸਭਾ 'ਚ JP ਨੱਢਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਸਦਨ ਦੇ ਨੇਤਾ ਨਿਯੁਕਤ
NEXT STORY