ਨਵੀਂ ਦਿੱਲੀ- ਸੈਰੋਗੇਸੀ ਜ਼ਰੀਏ ਬੱਚੇ ਨੂੰ ਜਨਮ ਦੇਣ ਵਾਲੀਆਂ ਸਰਕਾਰੀ ਮਹਿਲਾ ਕਰਮੀਆਂ ਲਈ ਅਹਿਮ ਖ਼ਬਰ ਹੈ। ਸਰਕਾਰ ਨੇ ਅਜਿਹੀਆਂ ਮਹਿਲਾ ਕਰਮੀਆਂ ਲਈ ਵੱਡਾ ਫ਼ੈਸਲਾ ਲਿਆ ਹੈ। ਸਰਕਾਰੀ ਮਹਿਲਾ ਕਰਮੀ ਸੈਰੋਗੇਸੀ (ਕਿਰਾਏ ਦੇ ਕੁੱਖ) ਜ਼ਰੀਏ ਬੱਚਾ ਹੋਣ ਦੀ ਸੂਰਤ 'ਚ 180 ਦਿਨ ਦੀ ਜਣੇਪਾ ਛੁੱਟੀ ਲੈ ਸਕਦੀ ਹੈ। ਕੇਂਦਰ ਸਰਕਾਰ ਨੇ ਇਸ ਸਬੰਧ ਵਿਚ 50 ਸਾਲ ਪੁਰਾਣੇ ਨਿਯਮ ਵਿਚ ਸੋਧ ਦਾ ਐਲਾਨ ਕੀਤਾ ਹੈ। ਕੇਂਦਰੀ ਸਿਵਲ ਸੇਵਾ ਨਿਯਮ, 1972 'ਚ ਕੀਤੇ ਬਦਲਾਵਾਂ ਮੁਤਾਬਕ ਸਰੋਗੇਸੀ ਜ਼ਰੀਏ ਜਨਮੇ ਬੱਚੇ ਦੀ ਦੇਖਭਾਲ ਲਈ ਮਹਿਲਾ ਕਰਮੀ ਛੁੱਟੀ ਲੈ ਸਕਦੀ ਹੈ ਅਤੇ ਨਾਲ ਹੀ ਪਿਤਾ ਵੀ 15 ਦਿਨ ਦੀ ਛੁੱਟੀ ਲੈ ਸਕਦਾ ਹੈ। ਦੱਸ ਦੇਈਏ ਕਿ ਹੁਣ ਤੱਕ ਸੈਰੋਗੇਸੀ ਜ਼ਰੀਏ ਬੱਚੇ ਦੇ ਜਨਮ ਦੀ ਸੂਰਤ ਵਿਚ ਸਰਕਾਰੀ ਮਹਿਲਾ ਕਰਮੀਆਂ ਨੂੰ ਜਣੇਪਾ ਛੁੱਟੀ ਦੇਣ ਲਈ ਕੋਈ ਨਿਯਮ ਨਹੀਂ ਸੀ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਮਿਲੀ ਵੱਡੀ ਰਾਹਤ, ਸਰਕਾਰ ਨੇ ਮੁਆਫ਼ ਕੀਤਾ 2 ਲੱਖ ਤੱਕ ਦਾ ਕਰਜ਼ਾ
ਨਵੇਂ ਨਿਯਮਾਂ ਵਿਚ ਕਿਹਾ ਗਿਆ ਹੈ ਕਿ ਸੈਰੋਗੇਸੀ ਜ਼ਰੀਏ ਬੱਚਾ ਹੋਣ ਦੇ ਮਾਮਲੇ ਵਿਚ ਅਧਿਕਾਰਤ ਪਿਤਾ ਜੋ ਕਿ ਸਰਕਾਰੀ ਕਰਮੀ ਹੈ ਤਾਂ ਉਸ ਨੂੰ ਬੱਚੇ ਦੇ ਜਨਮ ਦੀ ਤਾਰੀਖ਼ ਤੋਂ 6 ਮਹੀਨੇ ਦੇ ਅੰਦਰ 15 ਦਿਨ ਦੀ ਛੁੱਟੀ ਦਿੱਤੀ ਜਾ ਸਕਦੀ ਹੈ। ਇਨ੍ਹਾਂ ਨਿਯਮਾਂ ਨੂੰ 18 ਜੂਨ ਨੂੰ ਨੋਟੀਫਾਈ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਸੈਰੋਗੇਸੀ ਦੇ ਮਾਮਲੇ ਵਿਚ ਮਾਂ ਨੂੰ ਬੱਚੇ ਦੀ ਦੇਖਭਾਲ ਲਈ ਛੁੱਟੀ ਦਿੱਤੀ ਜਾ ਸਕਦੀ ਹੈ। ਮੌਜੂਦਾ ਨਿਯਮਾਂ ਤੋਂ ਕਿਸੇ ਮਹਿਲਾ ਸਰਕਾਰੀ ਕਰਮੀ ਅਤੇ ਏਕਲ ਪੁਰਸ਼ ਸਰਕਾਰੀ ਕਰਮੀ ਨੂੰ ਬੱਚਿਆਂ ਦੀ ਦੇਖਭਾਲ ਲਈ ਜਿਵੇਂ ਕਿ ਸਿੱਖਿਆ, ਬੀਮਾਰੀ ਅਤੇ ਇਸ ਤਰ੍ਹਾਂ ਦੀ ਲੋੜ ਹੋਣ 'ਤੇ ਪੂਰੇ ਸੇਵਾਕਾਲ ਦੌਰਾਨ ਵੱਧ ਤੋਂ ਵੱਧ 730 ਦਿਨ ਦੀ ਚਾਈਲਡ ਕੇਅਰ ਲੀਵ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਸ਼ੇਖ ਹਸੀਨਾ ਨਾਲ ਮੁਲਾਕਾਤ ਮਗਰੋਂ PM ਮੋਦੀ ਬੋਲੇ- ਬੰਗਲਾਦੇਸ਼ੀ ਨਾਗਰਿਕਾਂ ਨੂੰ ਇਲਾਜ ਲਈ ਮਿਲੇਗਾ ਈ-ਵੀਜ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਜਲ ਸੰਕਟ' ਨੂੰ ਲੈ ਕੇ ਦਿੱਲੀ ਦੇ ਮੰਤਰੀਆਂ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਸਾਨੂੰ ਦਿਵਾਓ ਸਾਡੇ ਹੱਕ ਦਾ ਪਾਣੀ
NEXT STORY