ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬੀ ਦਿੱਲੀ ਦੇ ਦਿਆਲਪੁਰ ਵਿਚ ਇਕ ਮਦਰੱਸੇ ਵਿਚ ਪੜ੍ਹਦੇ 5 ਸਾਲਾ ਬੱਚੇ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੱਚੇ ਦੀ ਗਰਦਨ, ਪੇਟ ਅਤੇ ਕਮਰ 'ਤੇ ਛਾਲੇ ਸਨ। ਪੁਲਸ ਮੁਤਾਬਕ ਬ੍ਰਜਪੁਰੀ ਮਦਰੱਸੇ 'ਚ ਸ਼ੁੱਕਰਵਾਰ ਰਾਤ ਕਰੀਬ 9.52 ਵਜੇ ਬੱਚੇ ਦੀ ਮੌਤ ਹੋਣ ਦੀ ਸੂਚਨਾ ਮਿਲੀ। ਇਕ ਪੁਲਸ ਅਧਿਕਾਰੀ ਨੇ ਦੱਸਿਆ,''ਸ਼ੁੱਕਰਵਾਰ ਸ਼ਾਮ 6.30 ਵਜੇ ਬੱਚੇ ਦੀ ਮਾਂ ਨੂੰ ਦੱਸਿਆ ਗਿਆ ਕਿ ਉਸ ਦਾ ਪੁੱਤ ਬੀਮਾਰ ਹੈ। ਉਹ ਉਸ ਨੂੰ ਬ੍ਰਜਪੁਰੀ ਦੇ ਇਕ ਨਿੱਜੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।'' ਉਨ੍ਹਾਂ ਦੱਸਿਆ ਕਿ ਔਰਤ ਆਪਣੇ ਬੇਟੇ ਦੀ ਲਾਸ਼ ਲੈ ਕੇ ਮਦਰੱਸੇ ਵਾਪਸ ਪਰਤੀ ਤਾਂ ਉੱਥੇ ਵੱਡੀ ਭੀੜ ਇਕੱਠੀ ਹੋ ਗਈ। ਉਨ੍ਹਾਂ ਲਾਸ਼ ਨੂੰ ਸੜਕ ’ਤੇ ਰੱਖ ਕੇ ਮਦਰੱਸਾ ਪ੍ਰਸ਼ਾਸਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਬਾਅਦ 'ਚ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਲਾਸ਼ ਨੂੰ ਜੀਟੀਬੀ ਹਸਪਤਾਲ ਦੇ ਮੁਰਦਾਘਰ ਲੈ ਗਈ। ਉਨ੍ਹਾਂ ਮਾਮਲੇ ਦੀ ਢੁੱਕਵੀਂ ਜਾਂਚ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਲੋਕ ਉਥੋਂ ਹਟੇ। ਪੱਛਮੀ ਦਿੱਲੀ ਦੇ ਪੰਜਾਬੀ ਬਾਗ ਇਲਾਕੇ 'ਚ ਘਰੇਲੂ ਸਹਾਇਕਾ ਵਜੋਂ ਕੰਮ ਕਰਨ ਵਾਲੀ ਬੱਚੇ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪੁੱਤ ਪਿਛਲੇ 5 ਮਹੀਨਿਆਂ ਤੋਂ ਮਦਰੱਸੇ 'ਚ ਪੜ੍ਹ ਰਿਹਾ ਸੀ। ਬੱਚੇ ਦਾ ਪਿਤਾ ਉੱਤਰ ਪ੍ਰਦੇਸ਼ 'ਚ ਰਹਿੰਦਾ ਹੈ ਅਤੇ ਮਹੀਨੇ 'ਚ ਇਕ ਵਾਰ ਦਿੱਲੀ ਆਉਂਦਾ ਹੈ। ਜੋੜੇ ਦੇ ਦੋ ਹੋਰ ਬੱਚੇ ਹਨ- 10 ਸਾਲ ਦਾ ਮੁੰਡਾ ਅਤੇ 8 ਸਾਲ ਦੀ ਕੁੜੀ ਜੋ ਆਪਣੀ ਮਾਂ ਨਾਲ ਰਹਿੰਦੇ ਹਨ। ਪੁਲਸ ਨੇ ਇਕ ਬਿਆਨ 'ਚ ਕਿਹਾ,"ਲਾਸ਼ ਦੀ ਸ਼ੁਰੂਆਤੀ ਜਾਂਚ 'ਚ ਗਰਦਨ, ਪੇਟ ਅਤੇ ਕਮਰ 'ਤੇ ਵੱਡੀ ਗਿਣਤੀ 'ਚ ਛਾਲੇ ਹੋਣ ਦਾ ਖੁਲਾਸਾ ਹੋਇਆ ਹੈ।" ਪੁਲਸ ਨੇ ਦੱਸਿਆ ਕਿ ਹਾਜ਼ੀ ਦੀਨ ਮੁਹੰਮਦ ਮਦਰਸਾ ਦਾ ਪ੍ਰਿੰਸੀਪਲ ਹੈ, ਜਿੱਥੇ ਕਰੀਬ 250 ਮੁੰਡੇ ਪੜ੍ਹਦੇ ਹਨ। ਇਨ੍ਹਾਂ 'ਚੋਂ 150 ਦਿੱਲੀ ਦੇ ਬਾਹਰ ਉੱਤਰ ਪ੍ਰਦੇਸ਼ ਤੋਂ ਹਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਦੇ ਬਾਅਦ ਹੋਰ ਜਾਣਕਾਰੀਆਂ ਸਾਹਮਣੇ ਆਉਣਗੀਆਂ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਪਾ ਤੇ ਕਾਂਗਰਸ ਦੀ ਸੋਚ ਰਾਖਵੇਂਕਰਨ ਵਿਰੋਧੀ : ਮਾਇਆਵਤੀ
NEXT STORY