ਸ਼੍ਰੀਨਗਰ- ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਗੁਰਮਰਗ 'ਚ ਬਰਫੀਲਾ ਤੂਫਾਨ ਆਇਆ, ਜਿਸ ਕਾਰਨ ਇਕ ਵਿਦੇਸ਼ੀ ਸੈਲਾਨੀ ਦੀ ਮੌਤ ਹੋ ਗਈ, ਜਦੋਂਕਿ ਇਕ ਹੋਰ ਲਾਪਤਾ ਹੈ। ਇਹ ਬਰਫ਼ਬਾਰੀ ਗੁਲਮਰਗ ਦੇ ਬੈਕ ਕੰਟਰੀ ਖੇਤਰ ਵਿੱਚ ਵਾਪਰੀ। ਮੰਨਿਆ ਜਾ ਰਿਹਾ ਹੈ ਕਿ ਕੁਝ ਸਕਾਈਅਰ ਫਸ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਕੀਇੰਗ ਕਰ ਰਹੇ ਪੰਜ ਲੋਕਾਂ ਨੂੰ ਬਚਾਇਆ ਗਿਆ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਕੋਂਗਡੋਰੀ 'ਚ ਬਰਫ਼ ਦਾ ਤੋਦਾ ਡਿੱਗਿਆ, ਜਿਸ ਵਿਚ ਕਈ ਸਕਾਈਅਰ ਫਸ ਗਏ। ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ੀ ਸੈਲਾਨੀ ਸਥਾਨਕ ਨਿਵਾਸੀਆਂ ਤੋਂ ਬਿਨਾਂ ਸਕੀਇੰਗ ਕਰਨ ਗਏ ਸਨ। ਫੌਜ ਦੇ ਜਵਾਨ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੀ ਇੱਕ ਗਸ਼ਤੀ ਟੀਮ ਖੋਜ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ।
ਦੱਸ ਦਈਏ ਕਿ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ ਚੌਥੇ ਦਿਨ ਵੀ ਬੰਦ ਰਿਹਾ, ਰਾਮਬਨ-ਬਨਿਹਾਲ ਸੈਕਟਰ ‘ਚ ਕਈ ਥਾਵਾਂ ‘ਤੇ ਪਹਾੜੀ ਦਰਾਰਾਂ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਵੱਲੋਂ ਆਵਾਜਾਈ ਬਹਾਲੀ ਦਾ ਕੰਮ ਕੀਤਾ ਜਾ ਰਿਹਾ ਹੈ।
ਹਸਪਤਾਲ ਦੀ ਵੱਡੀ ਲਾਪਰਵਾਹੀ; ਮਰੀਜ਼ ਨੂੰ ਚੜ੍ਹਾ ਦਿੱਤਾ ਗਲਤ ਗਰੁੱਪ ਦਾ ਖੂਨ, ਹਾਲਤ ਗੰਭੀਰ
NEXT STORY