ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਜੀਟੀ ਰੋਡ 'ਤੇ ਕੰਬੋਪੁਰਾ ਪਿੰਡ ਕੋਲ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਕੁੜੀ ਦੀ ਮੌਤ ਹੋ ਗਈ, ਜਦੋਂ ਕਿ ਬਾਈਕ ਚਲਾ ਰਿਹਾ ਉਸ ਦਾ ਮੰਗੇਤਰ ਜ਼ਖ਼ਮੀ ਹੋ ਗਿਆ। ਕੁੜੀ ਕਰਨਾਲ 'ਚ ਨਰਸਿੰਗ ਦਾ ਪੇਪਰ ਦੇਣ ਲਈ ਆਈ ਸੀ। ਨੇੜੇ-ਤੇੜੇ ਦੇ ਲੋਕਾਂ ਨੇ ਟਰੱਕ ਡਰਾਈਵਰ ਨੂੰ ਫੜ ਲਿਆ। ਮੁੰਡੇ-ਕੁੜੀ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੋਹਾਂ ਦਾ ਨਵੰਬਰ 'ਚ ਵਿਆਹ ਹੋਣਾ ਸੀ। ਪੁਲਸ ਨੇ ਹਾਦਸੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਝੱਜਰ ਜ਼ਿਲ੍ਹੇ ਦੇ ਸੁੰਦਰਹਟੀ ਪਿੰਡ ਦਾ ਰਹਿਣ ਵਾਲਾ ਮਨੀਸ਼ ਕੁਮਾਰ (29) ਕਰਨਾਲ ਦੇ ਬੈਂਕ ਆਫ਼ ਬੜੌਦਾ 'ਚ ਦਫ਼ਤਰੀ ਪੋਸਟ ਦਾ ਕੰਮ ਕਰਦਾ ਹੈ। 9 ਅਗਸਤ ਦੀ ਸ਼ਾਮ ਉਹ ਆਪਣੀ ਮੰਗੇਤਰ ਪ੍ਰਿਯੰਕਾ (20) ਨੂੰ ਕਰਨਾਲ ਤੋਂ ਲੈ ਕੇ ਧਿਗਾਨਾ ਜਾ ਰਿਹਾ ਸੀ। ਜਦੋਂ ਉਹ ਕੰਬੋਪੁਰਾ ਕੋਲ ਪਹੁੰਚਿਆ ਤਾਂ ਉਦੋਂ ਇਕ ਟਰੱਕ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਮਨੀਸ਼ ਨੇ ਬਚਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਟਰੱਕ ਦੀ ਬਾਡੀ ਪ੍ਰਿਯੰਕਾ ਨੂੰ ਛੂਹ ਗਈ। ਇਸ ਨਾਲ ਉਹ ਸੜਕ 'ਤੇ ਡਿੱਗ ਗਈ। ਮਨੀਸ਼ ਵੀ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਗਿਆ। ਹਾਦਸੇ 'ਚ ਪ੍ਰਿਯੰਕਾ ਨੂੰ ਗੰਭੀਰ ਸੱਟ ਲੱਗੀ, ਉਸ ਦੇ ਸਿਰ 'ਚੋਂ ਕਾਫ਼ੀ ਖੂਨ ਵਗ ਰਿਹਾ ਸੀ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਟਰੱਕ ਨੂੰ ਰੋਕ ਲਿਆ ਅਤੇ ਟਰੱਕ ਡਰਾਈਵਰ ਸੁਹੈਲ ਅਹਿਮਦ ਮੀਰ ਨੂੰ ਫੜ ਲਿਆ। ਪ੍ਰਿਯੰਕਾ ਨੂੰ ਤੁਰੰਤ ਕਲਪਨਾ ਚਾਵਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲੋਂ ਆਉਣ ਮਗਰੋਂ ਘਰੋਂ ਨਿਕਲੇ ਭੈਣ-ਭਰਾ ਨਹੀਂ ਪਰਤੇ ਘਰ! 78 ਕਿੱਲੋਮੀਟਰ ਦੂਰੋਂ ਮਿਲਿਆ ਸੁਰਾਗ
NEXT STORY