ਗਾਜ਼ੀਆਬਾਦ (ਭਾਸ਼ਾ) : ਗਾਜ਼ੀਆਬਾਦ ਜ਼ਿਲ੍ਹੇ ਵਿਚ ਦਿੱਲੀ-ਮੇਰਠ ਰੋਡ 'ਤੇ ਇਕ ਸੜਕ ਹਾਦਸੇ ਵਿਚ ਇਕ ਮਜ਼ਦੂਰ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਵਧੀਕ ਡਿਪਟੀ ਪੁਲਸ ਕਮਿਸ਼ਨਰ (ਟ੍ਰੈਫਿਕ) ਪੀਯੂਸ਼ ਕੁਮਾਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ/ਐਤਵਾਰ ਦੀ ਦਰਮਿਆਨੀ ਰਾਤ ਕਰੀਬ 3 ਵਜੇ ਗਾਜ਼ੀਆਬਾਦ ਤੋਂ ਮੇਰਠ ਜਾ ਰਹੀ ਇਕ ਤੇਜ਼ ਰਫ਼ਤਾਰ ਕਾਰ ਦਿੱਲੀ ਪਬਲਿਕ ਸਕੂਲ (ਡੀਪੀਐੱਸ) ਕੋਲ ਕੱਟੇ ਗਏ ਇਕ ਦਰੱਖਤ ਨਾਲ ਟਕਰਾ ਗਈ, ਜਿਸ ਨਾਲ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਚਾਲਕ ਨੇ ਫੁਟਪਾਥ 'ਤੇ ਸੌਂ ਰਹੇ ਇਕ ਮਜ਼ਦੂਰ ਮੇਰਠ ਜ਼ਿਲ੍ਹੇ ਦੇ ਖਰਖੌਦਾ ਨਿਵਾਸੀ ਵੇਦ ਪ੍ਰਕਾਸ਼ (50) ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ 'ਚ ਸਵਾਰ ਤਿੰਨ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਕਾਰ 'ਚ ਪਿੱਛੇ ਬੈਠਾ ਚੌਥਾ ਵਿਅਕਤੀ ਜਿਸ ਦੀ ਪਛਾਣ ਸੱਤਿਆ ਨਾਰਾਇਣ (42) ਵਾਸੀ ਕ੍ਰਿਸ਼ਨਾ ਕਾਲੋਨੀ ਐਕਸਟੈਂਸ਼ਨ ਨਰੇਲਾ ਦਿੱਲੀ ਵਜੋਂ ਹੋਈ ਹੈ, ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪੁਲਸ ਅਧਿਕਾਰੀ ਮੁਤਾਬਕ ਜ਼ਖਮੀ ਨੂੰ ਸੰਜੇ ਨਗਰ ਜ਼ਿਲ੍ਹਾ ਸੰਯੁਕਤ ਹਸਪਤਾਲ ਲਿਜਾਇਆ ਗਿਆ, ਜਿੱਥੇ ਐਤਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਅਤੇ ਪੁਲਸ ਫ਼ਰਾਰ ਕਾਰ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id53832 3711?mt=8
'ਦੁਸ਼ਟ ਆਤਮਾ' ਤੋਂ ਛੁਟਕਾਰਾ ਪਾਉਣ ਦੇ ਚੱਕਰ 'ਚ ਪਿਓ ਨੇ ਨਵਜੰਮੇ ਬੇਟੇ ਦਾ ਕਰ ਦਿੱਤਾ ਕਤਲ
NEXT STORY