ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਨੇੜਲੇ ਪਿੰਡ ਚਤਾੜਾ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਬਾਂਦਰ ਨੇ ਚਾਰ ਮਹੀਨੇ ਦੇ ਬੱਚੇ ਨੂੰ ਚੁੱਕ ਕੇ ਲੈ ਗਿਆ ਅਤੇ ਬਜਰੀ ਦੇ ਢੇਰ 'ਤੇ ਸੁੱਟ ਦਿੱਤਾ। ਜਿਸ ਕਾਰਨ ਬੱਚਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਨੀਲਾਘਾਟ ਦੀ ਜੋਤੀ ਆਪਣੇ ਚਾਰ ਮਹੀਨੇ ਦੇ ਪੁੱਤ ਸ਼ੁਭਮਨ ਨਾਲ ਆਪਣੇ ਪੇਕੇ ਆਈ ਹੋਈ ਸੀ। ਜੋਤੀ ਨੇ ਦੱਸਿਆ ਕਿ ਉਹ ਵੀਰਵਾਰ ਸਵੇਰੇ ਜਦੋਂ ਆਪਣੇ ਪੁੱਤ ਨੂੰ ਗੋਦ 'ਚ ਲੈ ਕੇ ਘਰ ਨੇੜੇ ਜਾ ਰਹੀ ਸੀ, ਉਦੋਂ ਅਚਾਨਕ ਇਕ ਬਾਂਦਰ ਆਇਆ ਅਤੇ ਝਪਟਾ ਮਾਰ ਕੇ ਬੱਚੇ ਨੂੰ ਖੋਹ ਕੇ ਲੈ ਗਿਆ। ਜੋਤੀ ਨੇ ਤੁਰੰਤ ਮਦਦ ਲਈ ਰੌਲਾ ਪਾਇਆ ਅਤੇ ਬਾਂਦਰ ਦੇ ਪਿੱਛੇ ਦੌੜੀ। ਹੋਰ ਲੋਕ ਵੀ ਉਸ ਦੀ ਮਦਦ ਲਈ ਆਏ ਅਤੇ ਬਾਂਦਰ ਦੇ ਚੰਗੁਲ 'ਚੋਂ ਬੱਚੇ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੇ।
ਬਾਂਦਰ ਨੇ ਪਿੱਛਾ ਕਰਦਾ ਦੇਖ ਬੱਚੇ ਨੂੰ ਕੁਝ ਹੀ ਦੂਰੀ 'ਤੇ ਬਜਰੀ ਦੇ ਢੇਰ 'ਤੇ ਪਟਕ ਦਿੱਤਾ। ਇਸ ਦੌਰਾਨ ਬਾਂਦਰ ਨੇ ਬੱਚੇ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਬੱਚੇ ਨੂੰ ਤੁਰੰਤ ਖੇਤਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਮਾਮਲੇ ਦੀ ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਦੇ ਆਦੇਸ਼ ਦਿੱਤੇ। ਜੰਗਲਾਤ ਮੰਡਲ ਅਧਿਕਾਰੀ ਊਨਾ ਸੁਸ਼ੀਲ ਰਾਣਾ ਨੇ ਦੱਸਿਆ ਕਿ ਇਸ ਘਟਨਾ ਤਂ ਬਾਅਦ ਬਾਂਦਰਾਂ ਦੀ ਵਧਦੀ ਗਿਣਤੀ 'ਤੇ ਵਿਭਾਗ ਚਿੰਤਤ ਹੈ ਅਤੇ ਜਲਦ ਹੀ ਇਸ 'ਤੇ ਕਾਬੂ ਪਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉੱਥੇ ਹੀ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਲ 2024 'ਚ ਇਕ ਵਾਰ ਫਿਰ ਝਾਰਖੰਡ 'ਚ ਬਣੇਗੀ ਭਾਜਪਾ ਦੀ ਸਰਕਾਰ: ਅਮਿਤ ਸ਼ਾਹ
NEXT STORY