ਨੈਸ਼ਨਲ ਡੈਸਕ : ਮੁਰਗੀ ਪਹਿਲਾਂ ਆਈ ਜਾਂ ਅੰਡਾ? ਇਹ ਇਕ ਅਜਿਹਾ ਸਵਾਲ ਹੈ, ਜੋ ਹਰ ਕਿਸੇ ਨੇ ਆਪਣੀ ਜ਼ਿੰਦਗੀ ਵਿਚ ਇਕ ਵਾਰ ਤਾਂ ਜ਼ਰੂਰ ਸੁਣਿਆ ਹੋਵੇਗਾ। ਇਹ ਸਵਾਲ ਕਈ ਵਾਰ ਲੋਕਾਂ ਵਿਚ ਬਹਿਸ ਹੋਣ ਦਾ ਕਾਰਨ ਬਣ ਜਾਂਦਾ ਹੈ। ਇਹੀ ਸਵਾਲ ਹੁਣ ਦੋ ਦੋਸਤਾਂ ਵਿਚ ਵਿਵਾਦ ਦਾ ਕਾਰਨ ਬਣ ਗਿਆ, ਜਿਸ ਕਰਕੇ ਇਕ ਦੋਸਤ ਨੇ ਗੁੱਸੇ ਵਿਚ ਆ ਕੇ ਦੂਜੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੀ। ਇਸ ਦੌਰਾਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਨੇ ਆਪਣੇ ਦੋਸਤ 'ਤੇ 15 ਵਾਰ ਚਾਕੂ ਨਾਲ ਵਾਰ ਕੀਤਾ।
ਇਹ ਵੀ ਪੜ੍ਹੋ - ਨੌਕਰੀ ਨਾ ਮਿਲੀ ਤਾਂ ਦੇ ਦਿੱਤੀ ਕੇਂਦਰ ਵਿਦਿਆਲਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੈਰਾਨੀਜਨਕ ਖੁਲਾਸਾ
ਇਸ ਘਟਨਾ ਦਾ ਪਤਾ ਲੱਗਣ 'ਤੇ ਇਹ ਖ਼ਬਰ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਇੰਡੋਨੇਸ਼ੀਆ ਦੇ ਮੁਨਾ ਰੀਜੈਂਸੀ ਖੇਤਰ ਵਿੱਚ ਡੀਆਰ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਦੋਸਤ ਕਾਦਿਰ ਮਾਰਕਸ ਨੂੰ ਸ਼ਰਾਬ ਪੀਣ ਲਈ ਬੁਲਾਇਆ ਸੀ। ਸ਼ਰਾਬੀ ਹੋਣ ਤੋਂ ਬਾਅਦ ਡੀਆਰ ਨੇ ਕਾਦਿਰ ਨੂੰ ਸਵਾਲ ਪੁੱਛਿਆ ਕਿ "ਪਹਿਲਾਂ ਮੁਰਗੀ ਆਈ ਜਾਂ ਅੰਡਾ?"। ਇਸ ਸਵਾਲ 'ਤੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਜਦੋਂ ਤਕਰਾਰ ਵਧਦੀ ਗਈ, ਤਾਂ ਕਾਦਿਰ ਨੇ ਭੱਜਣਾ ਸਹੀ ਸਮਝਿਆ। ਡੀਆਰ ਨੂੰ ਕਾਦਿਰ ਦਾ ਇਹ ਵਤੀਰਾ ਪਸੰਦ ਨਹੀਂ ਆਇਆ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕਰਵਾਇਆ ਖਾਲੀ
ਉਸਨੇ ਕਾਦਿਰ ਦਾ ਪਿੱਛਾ ਕੀਤਾ ਅਤੇ ਰਸਤੇ ਵਿੱਚ ਉਸਨੂੰ ਫੜ ਲਿਆ। ਇਸ ਤੋਂ ਬਾਅਦ ਗੁੱਸੇ 'ਚ ਡੀਆਰ ਨੇ ਕਾਦਿਰ 'ਤੇ 15 ਵਾਰ ਚਾਕੂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਫਰੈਂਡਸ਼ਿਪ ਡੇਅ ਤੋਂ ਪਹਿਲਾਂ ਹੀ ਡੀਆਰ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਡੀਆਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੋਸ਼ੀ ਤੋਂ ਕਤਲ ਦੇ ਸਮੇਂ ਵਰਤਿਆ ਚਾਕੂ ਵੀ ਬਰਾਮਦ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ ਹੈ। ਲੋਕ ਕਹਿ ਰਹੇ ਹਨ ਕਿ ਅਜਿਹਾ ਦੋਸਤ ਹੋਣ ਨਾਲੋਂ ਚੰਗਾ ਹੈ ਕਿ ਕੋਈ ਦੋਸਤ ਨਾ ਹੋਵੇ।
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖ ਕਤਲੇਆਮ : ਟਾਈਟਲਰ ਖ਼ਿਲਾਫ਼ ਦੋਸ਼ ਤੈਅ ਕਰਨ 'ਤੇ 16 ਅਗਸਤ ਨੂੰ ਫ਼ੈਸਲਾ ਸੁਣ ਸਕਦੀ ਹੈ ਅਦਾਲਤ
NEXT STORY