ਨੈਸ਼ਨਲ ਡੈਸਕ : ਦੱਖਣੀ ਦਿੱਲੀ ਦੇ ਸਮਰ ਫੀਲਡ ਸਕੂਲ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਸਵੇਰੇ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਈਮੇਲ ਰਾਹੀਂ ਧਮਕੀ ਮਿਲਣ ਤੋਂ ਬਾਅਦ ਇਹ ਗੱਲ ਸਕੂਲ ਪ੍ਰਸ਼ਾਸਨ ਅਤੇ ਸਥਾਨਕ ਪੁਲਸ ਅਧਿਕਾਰੀਆਂ ਲਈ ਚਿੰਤਾ ਦਾ ਕਾਰਨ ਬਣ ਗਈ ਹੈ। ਜਾਣਕਾਰੀ ਮੁਤਾਬਕ ਵੀਰਵਾਰ ਦੇਰ ਰਾਤ 12.30 ਵਜੇ ਧਮਕੀ ਦੀ ਈਮੇਲ ਮਿਲੀ ਸੀ।
ਇਹ ਵੀ ਪੜ੍ਹੋ - ਸਿਰਸਾ ਦੇ ਡੇਰੇ 'ਚ ਚੱਲੀ ਗੋਲੀ, ਗੱਦੀ 'ਤੇ ਬੈਠ ਗਿਆ ਡਰਾਈਵਰ, ਲੋਕਾਂ ਨੇ ਚਾੜ੍ਹਿਆ ਕੁਟਾਪਾ
ਹਾਲਾਂਕਿ ਅਧਿਕਾਰੀਆਂ ਨੂੰ ਅੱਜ ਸਵੇਰੇ ਸਕੂਲ ਖੁੱਲ੍ਹਣ ਤੋਂ ਬਾਅਦ ਹੀ ਇਸ ਈਮੇਲ ਦਾ ਪਤਾ ਲੱਗਾ ਹੈ। ਇਹ ਸਕੂਲ ਦੱਖਣੀ ਦਿੱਲੀ ਦੇ ਪਾਸ਼ ਗ੍ਰੇਟਰ ਕੈਲਾਸ਼ ਖੇਤਰ ਵਿੱਚ ਸਥਿਤ ਹੈ। ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਤੁਰੰਤ ਸਥਾਨਕ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਖੇਤਰ ਨੂੰ ਸੁਰੱਖਿਅਤ ਕਰਨ ਲਈ ਐਮਰਜੈਂਸੀ ਯੋਜਨਾ ਬਣਾਈ। ਇਸ ਨਾਲ ਸਕੂਲ ਨੂੰ ਜਲਦੀ ਖਾਲੀ ਕਰਵਾ ਲਿਆ ਗਿਆ। ਜਿਵੇਂ ਹੀ ਮਾਮਲੇ ਦੀ ਜਾਂਚ ਅੱਗੇ ਵਧੀ, ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਇੱਕ ਫਰਜ਼ੀ ਕਾਲ ਸੀ। ਪੁਲਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਹਰਿਆਣਾ ਅਤੇ ਹੋਰ 2 ਸੂਬਿਆਂ ’ਚ RSS ਨਾਲ ਮਿਲ ਕੇ ਕਰੇਗੀ ਕੰਮ
NEXT STORY