ਦਮੋਹ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਦਮੋਹ 'ਚ ਮੰਗਲਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿੱਥੇ ਜ਼ਿਲ੍ਹੇ ਦੇ ਦੇਹਟ ਥਾਣਾ ਅਧੀਨ ਪੈਂਦੇ ਪਿੰਡ ਸਮਾਣਾ ਵਿਚ ਸਵਾਰੀਆਂ ਨਾਲ ਭਰੇ ਇਕ ਆਟੋ ਰਿਕਸ਼ਾ ਨੂੰ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਆਟੋ ਰਿਕਸ਼ਾ ਦੇ ਉੱਪਰ ਜਾ ਚੜ੍ਹਿਆ। ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਲੋਕ ਜ਼ਖਮੀ ਹੋ ਗਏ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ।
ਚਸ਼ਮਦੀਦਾਂ ਮੁਤਾਬਕ ਆਟੋ ਵਿਚ ਕੁੱਲ 10 ਲੋਕ ਸਵਾਰ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਟਰੱਕ ਦੇ ਹੇਠਾਂ ਇੰਨੀ ਬੁਰੀ ਤਰ੍ਹਾਂ ਫਸ ਗਈਆਂ ਸਨ ਕਿ ਉਨ੍ਹਾਂ ਨੂੰ ਕੱਢਣ ਲਈ ਜੇਸੀਬੀ ਦੀ ਮਦਦ ਲੈਣੀ ਪਈ। ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਐੱਸਡੀਆਰਐੱਫ ਟੀਮ ਦੀ ਮਦਦ ਨਾਲ ਸਾਰਿਆਂ ਨੂੰ ਜਬਲਪੁਰ ਰੈਫਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਖ਼ੁਸ਼ਖਬਰੀ! 2 ਅਕਤੂਬਰ ਤੋਂ ਸ਼ਰਧਾਲੂਆਂ ਲਈ ਚੱਲੇਗੀ Vaishno Devi Special Train, ਜਾਣੋ ਪੂਰਾ ਰੂਟ
ਮੌਕੇ 'ਤੇ ਦਮੋਹ ਦੇ ਕਲੈਕਟਰ ਅਤੇ ਐੱਸਪੀ ਵੀ ਮੌਜੂਦ ਹਨ। ਇਸ ਹਾਦਸੇ 'ਚ ਟਰੱਕ ਡਰਾਈਵਰ ਵੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਭੇਜਿਆ ਗਿਆ। ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਪੰਜ ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਐੱਸਪੀ ਦਾ ਕਹਿਣਾ ਹੈ ਕਿ ਫਿਲਹਾਲ ਗਿਣਤੀ ਦੱਸਣਾ ਮੁਸ਼ਕਲ ਹੈ, ਉਹ ਸਾਰਿਆਂ ਨੂੰ ਹਸਪਤਾਲ ਭੇਜ ਰਹੇ ਹਨ ਪਰ ਸੰਭਵ ਹੈ ਕਿ 4 ਤੋਂ ਵੱਧ ਮੌਤਾਂ ਹੋ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ ਬੱਸ 'ਚ ਘੰਟਿਆਂਬੱਧੀ ਫਸੇ ਰਹੇ ਸਕੂਲੀ ਬੱਚੇ, ਲੱਭ-ਲੱਭ ਕਮਲੇ ਹੋਏ ਮਾਪੇ
NEXT STORY