ਮੁੰਬਈ- NCB ਨੇ ਮੱਧ ਮੁੰਬਈ ਵਿਚ 10 ਕਰੋੜ ਰੁਪਏ ਦੇ ਮੁੱਲ ਦੇ 5 ਕਿਲੋਗ੍ਰਾਮ ਮੈਫੇਡਰੋਨ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ NCB ਦੀ ਮੁੰਬਈ ਖੇਤਰੀ ਇਕਾਈ ਨੇ ਵੀਰਵਾਰ ਨੂੰ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਮੈਫੇਡਰੋਨ ਨਾਲ ਮੁਲਜ਼ਮ ਐੱਮ. ਐੱਸ. ਸ਼ੇਖ ਨੂੰ ਗ੍ਰਿਫ਼ਤਾਰ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਹੰਨੇਰੀ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਹੈਦਰਾਬਾਦ ਤੋਂ ਮੈਫੇਡਰੋਨ ਮੰਗਵਾਇਆ ਸੀ ਤਾਂ ਕਿ ਉਸ ਨੂੰ ਮੁੰਬਈ ਅਤੇ ਉਸ ਦੇ ਉਪ ਨਗਰਾਂ ਵਿਚ ਵੇਚਿਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੇਖ ਮੈਫੇਡਰੋਨ ਦੀ ਅੰਤਰਰਾਜੀ ਤਸਕਰੀ ਵਿਚ ਸ਼ਾਮਲ ਸੀ। ਜ਼ਬਤ ਪਦਾਰਥ ਦੀ ਕੀਮਤ 10 ਕਰੋੜ ਰੁਪਏ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਬੈਂਕ ਡਕੈਤੀ ਦੇ ਦੋਸ਼ 'ਚ ਫ਼ੌਜ ਦਾ ਸਾਬਕਾ ਜਵਾਨ ਗ੍ਰਿਫ਼ਤਾਰ
NEXT STORY