ਨੈਸ਼ਨਲ ਡੈਸਕ— ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਮੀਂਹ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਹੜ੍ਹ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਅਸਾਮ 'ਚ ਇਸ ਸਮੇਂ ਭਾਰੀ ਮੀਂਹ ਕਾਰਨ ਲੋਕ ਪਰੇਸ਼ਾਨ ਹਨ। ਲੋਕਾਂ ਦੇ ਨਾਲ-ਨਾਲ ਬੇਜ਼ੁਬਾਨ ਜਾਨਵਰ ਵੀ ਇਸ ਕੁਦਰਤੀ ਆਫ਼ਤ ਤੋਂ ਪਰੇਸ਼ਾਨ ਹਨ। ਜਾਨਵਰਾਂ 'ਤੇ ਆਸਮਾਨੀ ਆਫ਼ਤ ਕਹਿਰ ਵਰ੍ਹਾ ਰਹੀ ਹੈ, ਜਿਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਸਥਿਤੀ ਦਾ ਅੰਦਾਜਾ ਲਾਇਆ ਜਾ ਸਕਦਾ ਹੈ।
ਅਸਾਮ 'ਚ ਹੜ੍ਹ ਤੋਂ ਬਚਣ ਲਈ ਕਈ ਜਾਨਵਰ ਪਾਰਕ 'ਚੋਂ ਨਿਕਲ ਕੇ ਸੜਕ 'ਤੇ ਆ ਗਏ। ਅਜਿਹੇ ਵਿਚ ਇਕ ਗੈਂਡਾ ਵੀ ਉੱਚਾਈ ਵਾਲੀ ਥਾਂ ਵੱਲ ਜਾ ਰਿਹਾ ਸੀ। ਥੱਕ ਜਾਣ ਕਾਰਨ ਉਹ ਹਾਈਵੇਅ 'ਤੇ ਹੀ ਸੌਂ ਗਿਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਉਹ ਬੇਸੁੱਧ ਸੜਕ 'ਤੇ ਸੁੱਤਾ ਹੋਇਆ ਹੈ। ਇਸ ਦਰਮਿਆਨ ਜੰਗਲ ਮਹਿਕਮੇ ਦੇ ਕਾਮੇ ਅਤੇ ਪੁਲਸ ਦੇ ਗਾਰਡ ਗੈਂਡੇ ਦੀ ਸੁਰੱਖਿਆ ਕਰਨ ਨਾਲ ਹੀ ਹਾਈਵੇਅ 'ਤੇ ਵਾਹਨਾਂ ਅਤੇ ਲੋਕਾਂ ਦੀ ਆਵਾਜਾਈ ਨੂੰ ਵੀ ਯਕੀਨੀ ਕਰ ਰਹੇ ਹਨ। ਦੱਸ ਦੇਈਏ ਕਿ ਅਸਾਮ ਦੇ ਕਾਜੀਰੰਗਾ ਨੈਸ਼ਨਲ ਪਾਰਕ ਦਾ 80 ਫੀਸਦੀ ਹਿੱਸਾ ਪਾਣੀ 'ਚ ਡੁੱਬ ਚੁੱਕਾ ਹੈ, ਜਿਸ ਕਾਰਨ ਕਈ ਗੈਂਡੇ ਮੌਤ ਦੇ ਮੂੰਹ 'ਚ ਚੱਲੇ ਗਏ। ਕਈ ਹਿਰਨ ਵੀ ਪਾਣੀ ਦੇ ਵਹਾਅ ਵਿਚ ਇੱਧਰ-ਉੱਧਰ ਵਹਿ ਗਏ।
ਕੋਰੋਨਾ ਦਾ ਡਰਾਉਣ ਵਾਲਾ ਰੂਪ, ਬੈਂਗਲੁਰੂ 'ਚ ਸ਼ਮਸ਼ਾਨ ਘਾਟ 'ਤੇ ਅੰਤਿਮ ਸੰਸਕਾਰ ਲਈ ਲੰਬਾ ਇੰਤਜ਼ਾਰ
NEXT STORY